
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ ਕਾਲੋਨੀ ਵਿੱਚ ਸਥਿਤ ਗਾਡ ਗਿਫਟਿਡ ਕਿਡਸ ਪਲੇਅ-ਵੇ ਸਕੂਲ ਵਿੱਚ ਵਰਨਮਾਲਾ ਸੰਗ੍ਰਿਹ ਮੁਕਾਬਲੇ ਦਾ ਆਯੋਜਨ ਕੀਤਾ ਗਿਆ ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ ਆਰ ਠਕਰਾਲ ਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਮੁੱਖ ਸਮਾਜ ਸੇਵੀ ਅਤੇ ਨਿਟਕੋਨ ਦੇ ਕੋਆਰਡਿਨੇਟਰ ਮਿਸ ਛਵੀ ਵਰਮਾ ਸਨ ਜਦੋਂ ਕਿ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਕਵਿਤਾ ਵਧਾਵਨ ਪਹੁੰਚੀ । ਬੱਚਿਆਂ ਨੂੰ ਆਪਣੇ ਨਾਮ ਦੇ ਪਹਿਲੇ ਅੱਖਰ ਨਾਲ ਸਬੰਧਤ ਪੰਜ-ਪੰਜ ਚੀਜਾਂ ਲੈ ਕੇ ਆਉਣ ਲਈ ਕਿਹਾ ਗਿਆ ਸੀ । ਮੁੱਖ ਮਹਿਮਾਨ ਛਵੀ ਵਰਮਾ ਨੇ ਆਪਣੇ ਸੰਦੇਸ਼ ਵਿੱਚ ਦੱਸਿਆ ਕਿ ਮੁਕਾਬਲੇ ਇੱਕ ਅਜਿਹਾ ਦਰਪਣ ਹਨ ਜਿਸਦੇ ਮਾਧਿਅਮ ਨਾਲ ਬੱਚਿਆਂ ਦੀ ਸਖ਼ਸ਼ੀਅਤ ਵਿੱਚ ਨਿਖਾਰ ਆਉਂਦਾ ਹੈ ਅਧਿਆਪਕ ਨੂੰ ਚਾਹੀਦਾ ਹੈ ਬੱਚਿਆਂ ਨੂੰ ਮੁਕਾਬਲਿਆਂ ਲਈ ਪ੍ਰੇਰਿਤ ਕਰਨ ਕਿਉਂਕਿ ਬੱਚਿਆਂ ਵਿੱਚ ਪ੍ਰਤਿੱਭਾ ਦਾ ਆਂਕਲਨ ਕਰਨ ਲਈ ਮੁਕਾਬਲੇ ਅਤਿ ਜਰੂਰੀ ਹਨ। ਇਸ ਮੁਕਾਬਲੇ ਵਿੱਚ ਲੋਟਸ ਗਰੁਪ ਵਿੱਚ ਰਿਧੀ, ਅਰੁਣਵ ਠਕਰਾਲ, ਲਕਸ਼ ਬਤਰਾ ਅਤੇ ਡੇਜ਼ੀ ਗਰੁੱਪ ਵਿੱਚ ਕਾਰਤਿਕ, ਕਿਰਣਦੀਪ ਕੌਰ ਅਤੇ ਅਰਸ਼ਿਆ ਗਾਂਧੀ ਅੱਵਲ ਰਹੇ ।ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸਕੂਲ ਪ੍ਰਬੰਧਨ ਅਤੇ ਮੁੱਖ ਮਹਿਮਾਨ ਵਰਮਾ ਵੱਲੋਂ ਸਨਮਾਨ ਚਿੰਨ ਦਿੱਤੇ ਗਏ।ਸਕੂਲ ਪ੍ਰਬੰਧਨ ਨੇ ਮੁੱਖ ਮਹਿਮਾਨ ਵਰਮਾ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮੈਡਮ ਅੰਜੂ ਮੁਟਨੇਜਾ ਅਤੇ ਮੀਨਾ ਵਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media