Tuesday, July 21, 2026

ਵਾਰਡ ਨੰਬਰ 6 ਦੇ ਦੂਜੇ ਦੋਰੇ ਦੌਰਾਨ 90 ਫੀਸਦੀ ਮੁਸ਼ਕਿਲਾਂ ਹੱਲ – ਜੋਸ਼ੀ

PPN1104201509

ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰ ਅਤੇ ਮੈਡਿਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ ਦੇ ਨਾਲ ਵਾਰਡ ਨੰ 6 ਦੀ ਗਲੀਆਂ ਦਾ ਦੋਰਾ ਕਰਕੇ, ਚੱਲ ਰਹੇ ਕੰਮਾਂ ਦੀ ਚੈਕਿੰਗ ਕੀਤੀ ।ਪਿਛਲੇ ਹਫਤੇ ਸਥਾਨਕ ਸਰਕਾਰ ਮੰਤਰੀ ਅਨਿਲ ਜੋਸ਼ੀ ਨੇ ਵਾਰਡ ਵਿਚ ਮੋਕੇ ‘ਤੇ ਅਧਿਕਾਰੀਆਂ ਨੂੰ ਇੱਕ ਹਫਤੇ ਵਿਚ ਕੰਮ ਨੂੰ ਠੀਕ ਕਰਨ ਲਈ ਆਖਿਆ ਸੀ। ਸ਼੍ਰੀ ਜੋਸ਼ੀ ਨੇ ਉੱਥੇ ਪਹੁੰਚ ਕੇ 90% ਤਕ ਕੰਮਾਂ ਵਿਚ ਸੁਧਾਰ ਵੇਖਿਆ ਅਤੇ ਅਧਿਕਾਰੀਆਂ ਨੂੰ ਕੰਮਾਂ ਦੀ ਗਤੀ ਨੂੰ ਇਸੇ ਤਰਾਂ ਬਰਕਰਾਰ ਰਖਣ ਲਈ ਆਖਿਆ।ਸ਼੍ਰੀ ਜੋਸ਼ੀ ਦਾ ਇਲਾਕਾ ਨਿਵਾਸਿਆਂ ਵਲੋਂ ਥਾਂ-ਥਾਂ ਤੇ ਨਿਘਾ ਸਵਾਗਤ ਕੀਤਾ ਗਿਆ ।ਇਸ ਮੋਕੇ ਵਾਰਡ ਦੇ ਕੋਂਸਲਰ ਕੁਲਵੰਤ ਕੌਰ, ਪ੍ਰਿਤਪਾਲ ਸਿੰਘ ਫੋਜੀ, ਅਰੁਣ ਭੱਲਾ, ਗੁਲਸ਼ਨ ਹੰਸ, ਕਸ਼ਮੀਰ ਸਿੰਘ , ਐਕਸੀਅਨ ਪਰਦੁਮਨ ਸਿੰਘ, ਸ.ਕਰਤਾਰ ਸਿੰਘ, ਐਸ.ਸੀ. ਰਜੀਵ ਸੇਖੜੀ, ਐਸ.ਸੀ ਪੀ.ਕੇ. ਗੋਇਲ, ਐਸ.ਡੀ.ਓ. ਮਨਜੀਤ ਸਿੰਘ ਆਦਿ ਮੋਜੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply