Sunday, July 19, 2026

ਲੁਟੇਰਾ ਗਰੋਹ ਦੇ ਚਾਰ ਮੈਂਬਰ ਕਾਬੂ – 5 ਚੋਰੀ ਦੇ ਮੋਟਰਸਾਈਕਲ ਤੇ ਹੋਰ ਚੋਰੀ ਦਾ ਸਮਾਨ ਬਰਾਮਦ

PPN1104201508

ਜੰਡਿਆਲਾ ਗੁਰੁ, 11 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ, ਡਾ. ਨਰਿੰਦਰ ਸਿੰਘ) – ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੀ ਪੁਲਿਸ ਚੌਂਕੀ ਗਹਿਰੀ ਮੰਡੀ ਦੇ ਇੰਚਾਰਜ ਵੱਲੋਂ ਇੱਕ ਲੁਟੇਰਾ ਗਰੋਹ ਦੇ ਚਾਰ ਮੈਂਬਰ ਕਾਬੂ ਕਰਕੇ ਉਹਨਾ ਕੋਲੋਂ 5 ਚੋਰੀ ਦੇ ਮੋਟਰਸਾਈਕਲਾਂ ਸਮੇਤ ਹੋਰ ਚੋਰੀ ਦਾ ਸਮਾਨ ਬ੍ਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਡੀ. ਐਸ. ਪੀ ਜੰਡਿਆਲਾ ਭਗਵੰਤ ਸਿੰਘ ਗਿੱਲ ਨੇ ਇੱਕ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਚੌਂਕੀ ਗਹਿਰੀ ਮੰਡੀ ਦੇ ਇੰਚਾਰਜ ਐਸ. ਆਈ ਸੁਰਜੀਤ ਸਿੰਘ ਨੂੰ ਕਿਸੇ ਮੁਖਬਰ ਨੇ ਗੁਪਤ ਸੂਚਨਾ ਦਿੱਤੀ ਕਿ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗੈਂਗ ਦੇ ਕੁੱਝ ਮੈਂਬਰ ਚੋਰੀ ਦੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪਿੰਡ ਵਡਾਲਾ ਜੋਹਲ ਵੱਲੋਂ ਜੰਡਿਆਲਾ ਗੁਰੂ ਵਾਲੇ ਪਾਸੇ ਨੂੰ ਆ ਰਹੇ ਸਨ ।ਇਸ ਲਈ ਐਸ ਆਈ ਸੁਰਜੀਤ ਸਿੰਘ ਨੇ ਤਰੰਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਸ਼ੁਰੂ ਕਰ ਦਿਤੀ ਤਾਂ ਪਿੰਡ ਵਡਾਲਾ ਜੋਹਲ ਵਾਲੇ ਪਾਸੇ ਤੋ ਤਿੰਨ ਮੋਟਰਸਾਈਕਲਾਂ ਤੇ ਸਵਾਰ 2-2 ਵਿਅਕਤੀ ਆਉਂਦੇ ਦਿਖਾਈ ਦਿੱਤੇ ਜਦ ਇਹਨਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾ ਵਿੱਚੋ ਦੋ ਮੋਟਰਸਾਈਕਲ ਸਵਾਰ ਰੁੱਕ ਗਏ ਅਤੇ ਪਿਛਲਾ ਮੋਟਰ ਸਾਈਕਲ ਸਵਾਰ ਆਪਣਾ ਮੋਟਰਸਾਈਕਲ ਪਿੱਛੇ ਨੂੰ ਭਜਾ ਕੇ ਲੈ ਗਿਆ।
ਜਦ ਫੜੇ ਗਏ ਵਿਅਕਤੀਆਂ ਨੂੰ ਮੋਟਰ ਸਾਈਕਲਾਂ ਦੇ ਕਾਗਜ ਵਿਖਾਉਣ ਲਈ ਕਿਹਾ ਗਿਆ ਤਾਂ ਉਹ ਕੋਈ ਵੀ ਕਾਗਜਾਤ ਨਾ ਪੇਸ਼ ਕਰ ਸਕੇ ਜਿਸ ‘ਤੇ ਚੌਂਕੀ ਇੰਚਾਰਜ ਨੇ ਥੋੜਾ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨਾ ਦੱਸਿਆ ਕਿ ਇਹ ਮੋਟਰਸਾਈਕਲ ਉਨਾਂ ਨੇ ਵੱਖ ਵੱਖ ਥਾਂਵਾਂ ਤੋ ਚੋਰੀ ਕੀਤੇ ਹਨ ਅਤੇ ਇਹਨਾਂ ਨੂੰ ਜਹਾਜਗੜ ਅੰਮ੍ਰਿਤਸਰ ਵੇਚਣ ਜਾ ਰਹੇ ਹਨ।ਫੜੇ ਗਏ ਦੋਸ਼ੀਆਂ ਵਿੱਚ ਜਗਤਾਰ ਸਿੰਘ ਉਰਫ ਬਿੱਲਾ ਡੌਨ, ਸ਼ਮਸੇਰ ਸਿੰਘ ਸ਼ੇਰਾ, ਲਾਭ ਸਿੰਘ ਲਵਲੀ, ਜਗਰੂਪ ਸਿੰਘ ਜੱਗੂ (ਸਾਰੇ ਵਾਸੀ ਵਡਾਲਾ ਜੌਹਲ) ਸ਼ਾਮਲ ਹਨ ਅਤੇ ਜੋ ਦੋਸ਼ੀ ਭਗੌੜੇ ਹੋਏ ਹਨ, ਉਹਨਾ ਵਿੱਚ ਸਰਬਜੀਤ ਸਿੰਘ ਗਹਿਰੀ ਮੰਡੀ, ਨਿੱਕਾ ਅਤੇ ਗੁਰਪਾਲ ਸਿੰਘ ਵਾਸੀ ਬੰਮਾ ਸ਼ਾਮਲ ਹਨ।ਫੜੇ ਗਏ ਦੋਸ਼ੀਆਂ ਕੋਲੋ 5 ਚੋਰੀ ਦੇ ਮੋਟਰਸਾਈਕਲ, ਇੱਕ ਫਰਿਜ, ਇੱਕ ਟੀ.ਵੀ ਬ੍ਰਾਮਦ ਹੋਇਆ ਹੈ ਅਤੇ ਹੋਰ ਵੀ ਬਹੁਤ ਕੁੱਝ ਸਮਾਨ ਬਰਾਮਦ ਹੋਣ ਵਿੱਚ ਸਫਲਤਾ ਮਿਲ ਸਕਦੀ ਹੈ। ਡੀ. ਐਸ. ਪੀ ਨੇ ਦੱਸਿਆ ਕਿ ਇਹਨਾ ਦਾ ਸਰਗਨਾ ਜਗਤਾਰ ਸਿੰਘ ਉਰਫ ਬਿੱਲਾ ਡੌਨ ਜਿਸ ‘ਤੇ 7 ਕਰੋੜ ਦੇ ਘਪਲੇ ਦਾ ਕੇਸ ਚੱਲ ਰਿਹਾ ਹੈ ਅਤੇ ਉਹ ਜਮਾਨਤ ‘ਤੇ ਬਾਹਰ ਆਇਆ ਹੋਇਆ ਸੀ ਨੇ ਆ ਕੇ ਫਿਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਲੱਗ ਗਿਆ ਸੀ। ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਭਗੌੜੇ ਹੋਏ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।ਇਹ ਲੁਟੇਰੇ ਜਿਆਦਾਤਰ ਸ਼੍ਰੀ ਦਰਬਾਰ ਸਹਿਬ ਅੰਮ੍ਰਿਤਸਰ ਨੇੜੇ ਤੋਂ ਮੋਟਰਸਾਈਕਲ ਚੋਰੀ ਕਰਦੇ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply