Wednesday, April 22, 2026

ਸਪੈਸ਼ਲ ਬੱਚਿਆਂ ਨੂੰ ਆਪਣੇ ਪੈਰਾ’ਤੇ ਖੜੇ ਹੋਣ ਦਾ ਪੂਰਾ ਹੱਕ – ਸ਼੍ਰੀ ਸਾਂਪਲਾ

ਸਕੂਲ ਨੂੰ ਦੱਸਿਆ ਦੁਨੀਆਂ ਦੀ ਇਕ ਵਖਰੀ ਮਿਸਾਲ

PPN1204201503

ਹੁਸ਼ਿਆਰਪੁਰ, 1 ਅਪ੍ਰੈਲ (ਸਤਵਿੰਦਰ ਸਿੰਘ) – ਸਧਾਰਣ ਬੱਚਿਆ ਵਾਂਗ ਸਪੈਸ਼ਲ ਬੱਚਿਆਂ ਨੂੰ ਵੀ ਵੱਧਣ ਫੁੱਲਣ ਦਾ ਹੱਕ ਹੋਣਾ ਜਰੂਰੀ ਹੈ ਅਤੇ ਉਨ੍ਹਾਂ ਨੂੰ ਆਮ ਲੋਕਾਂ ਵਰਗੀ ਜਿੰਦਗੀ ਦੇਣ ਲਈ ਸਮਾਜਿਕ ਅਤੇ ਹੋਰ ਸੰਸਥਾਵਾਂ ਆਪਣਾ ਯੋਗਦਾਨ ਪਾਉਣ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ ਨੇ ਜਗਜੀਤ ਸਿੰਘ ਸੱਚਦੇਵਾ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਦੇ ਨਿਰੀਖਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਪੈਸ਼ਲ ਬੱਚਿਆ ਦੇ ਵਿਕਾਸ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਹ ਬੱਚੇ ਸਾਧਾਰਣ ਬੱਚਿਆ ਵਾਂਗ ਆਪਣੇ ਮੰਨ ਲਗਦਾ ਕੰਮ ਸਿਖਣਗੇ ਅਤੇ ਉਸ ਕੰਮ ਨੂੰ ਆਪਣੀਆਂ ਲੋੜਾ ਅਨੁਸਾਰ ਕਰ ਸਕਣਗੇ।ਉਨ੍ਹਾਂ ਆਸ਼ਾਦੀਪ ਵੈਲਫੇਅਰ ਸੁਸਾਇਟੀ ਵਲੋਂ ਚਲਾਏ ਜਾ ਇਸ ਸਪੈਸ਼ਲ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਵਿਚ 200 ਦੇ ਕਰੀਬ ਸਪੈਸ਼ਲ ਬੱਚਿਆਂ ਨੂੰ ਟ੍ਰੇਨਿੰਗ ਦਿੱਤੇ ਜਾਣਾ ਅਤੇ ਉਨ੍ਹਾਂ ਨੂੰ ਆਪਣੇ ਪੈਰਾ’ਤੇ ਖੜੇ ਕਰਨਾ ਇਸ ਦੁਨੀਆਂ ਇਕ ਵਖਰੀ ਮਿਸਾਲ ਹੈ। ਉਨ੍ਹਾਂ ਪ੍ਰਬੰਧਕਾਂ ਨੂੰ ਇਹ ਵੀ ਯਕੀਨ ਦੁਆਇਆ ਕਿ ਇਨ੍ਹਾਂ ਸਪੈਸ਼ਲ ਬੱਚਿਆਂ ਲਈ ਜੋ ਵੀ ਪ੍ਰਬੰਧਕ ਪ੍ਰਜੋਕੈਟ ਤਿਆਰ ਕਰਨਗੇ, ਉਹ ਉਸ ਪ੍ਰਜੋਕੈਟ ਨੂੰ ਨਪੇਰੇ ਚੜਾਉਣ ਲਈ ਪੂਰੀ ਮਿਹਨਤ ਕਰਨਗੇ।
ਇਸ ਮੌਕੇ’ਤੇ ਸ਼੍ਰੀ ਸਾਂਪਲਾ ਵਲੋਂ ਸਕੂਲ ਨੂੰ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਸਕੂਲ ਦੀਆਂ ਗਤੀਵਿਧੀਆਂ’ਤੇ ਚਾਨਣਾ ਪਾਇਆ ਅਤੇ ਸਕੂਲ ਵਿਚ ਅਧੂਰੇ ਪਏ ਕੰਮਾਂ ਦਾ ਵਿਸਥਾਰ ਪੂਰਵਕ ਵੇਰਵਾ ਦੱਸਿਆ।ਇਸ ਮੌਕੇ’ਤੇ ਸ਼੍ਰੀ ਸੰਜੀਵ ਤਲਵਾੜ, ਸ਼੍ਰੀ ਹਰੀਸ਼ ਠਾਕੁਰ, ਮਲਕੀਅਤ ਸਿੰਘ ਸੌਂਦ, ਮਲਕੀਅਤ ਸਿੰਘ ਮਹੇੜੂ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਸ਼੍ਰੀ ਵੀ.ਆਰ. ਸੈਣੀ, ਸ. ਮਸਤਾਨ ਸਿੰਘ ਗਰੇਵਾਲ, ਸ਼੍ਰੀ ਰਾਮ ਆਸਰਾ, ਸ਼੍ਰੀ ਰਘੁਨਾਥ ਕੁਮਾਰ ਗੁਪਤਾ ਆਦਿ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply