Friday, August 14, 2026

ਜੰਡਿਆਲਾ ਗੁਰੂ ਦੇ ਪੱਤਰਕਾਰਾਂ ‘ਤੇ ਲਗਾਤਾਰ ਝੂਠੇ ਪਰਚਿਆਂ ਦਾ ਮਾਮਲਾ ਗਰਮਾਇਆ

Jpeg

ਜੰਡਿਆਲਾ ਗੁਰੁ, 12 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) –  ਪੱਤਰਕਾਰ ਲੋਕਤੰਤਰ ਦਾ ਚੋਥਾ ਥੰਮ੍ਹ ਹਨ ਪਰ ਕੁੱਝ ਸਿਆਸੀ ਆਗੂ ਪੁਲਿਸ ਦੇ ਸਹਿਯੋਗ ਨਾਲ ਇਸ ਥੰਮ੍ਹ ਨੂੰ ਹਿਲਾਉਣ ਅਤੇ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੁਨੀਲ ਦੇਵਗਨ ਮੀਤ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਨੇ ਜੰਡਿਆਲਾ ਗੁਰੂ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲਿਸ ਅਤੇ ਕੁੱਝ ਸਿਆਸੀ ਆਗੂਆਂ ਦੀ ਸ਼ਹਿ ‘ਤੇ ਜੰਡਿਆਲਾ ਗੁਰੂ ਦੇ ਪੱਤਰਕਾਰਾਂ ਉੱਪਰ ਲਗਾਤਾਰ ਜੋ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਗਰ ਉਹਨਾ ਨੂੰ ਰੱਦ ਨਾ ਕੀਤਾ ਗਿਆ ਤਾਂ ਮਜਬੂਰਨ ਯੂਨੀਅਨ ਨੂੰ ਸਿਆਸੀ ਆਗੂਆਂ ਅਤੇ ਉਹਨਾਂ ਪੁਲਿਸ ਅਫਸਰਾਂ ਦੇ ਪੁਤਲੇ ਫੂਕਣੇ ਪੈਣਗੇ ਜੋ ਬਿਨਾ ਕੋਈ ਜਾਂਚ ਪੜਤਾਲ ਕੀਤੇ ‘ਸੱਚਾਈ ਦੀ ਕਲਮ’ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।
ਮੀਟਿੰਗ ਵਿਚ ਸ਼ਾਮਿਲ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪੈ੍ਰਸ ਕਲੱਬ ਨੇ ਦੱਸਿਆ ਕਿ ਬੀਤੇ ਦਿਨੀ 8 ਅਪ੍ਰੈਲ ਰਾਤ ਬਾਜਾਰ ਠਠਿਆਰਾਂ ਹੋਈ ਲੜਾਈ ਵਿਚ ਵਰੁਣ ਸੋਨੀ ਪੱਤਰਕਾਰ ਅਤੇ ਉਸ ਦੇ ਭਰਾ ਵਿਸ਼ਾਲ ਸੋਨੀ ਦਾ ਝੂਠਾ ਹੀ ਨਾਮ ਪਰਚੇ ਵਿਚ ਪਾ ਦਿੱਤਾ ਗਿਆ ਹੈ, ਜਦੋਂ ਕਿ ਵਰੁਣ ਸੋਨੀ ਆਪਣੇ ਘਰ ਵਿਚ ਮੋਜੂਦ ਸੀ ਅਤੇ ਉਸ ਨੇ ਖੁਦ ਐਸ.ਐਚ.ਓ ਜੰਡਿਆਲਾ ਕਮਲਜੀਤ ਸਿੰਘ ਨੂੰ ਫੋਨ ਕਰਕੇ ਲੜਾਈ ਬਾਰੇ ਸੂਚਿਤ ਕੀਤਾ ਸੀ ਅਤੇ ਉਸ ਦਾ ਭਰਾ ਵਿਸ਼ਾਲ ਸੋਨੀ ਹੈਲਥ ਕਲੱਬ ਵਿੱਚ ਪੈ੍ਰਕਿਟਸ ਕਰ ਰਿਹਾ ਸੀ। ਬਲਜੀਤ ਸਿੰਘ ਕਾਹਲੋਂ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਜਰਨਲਿਸਟ ਯੂਨੀਅਨ ਪੱਤਰਕਾਰਾਂ ਉਪਰ ਅਤਿਆਚਾਰ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਲਈ ਹਰ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ। ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਅਸ਼ਵਨੀ ਸ਼ਰਮਾ ਕਾਨੂੰਨੀ ਸਲਾਹਕਾਰ, ਬਲਵਿੰਦਰ ਕੁਮਾਰ ਸ਼ਰਮਾ, ਅੰਮ੍ਰਿਤਪਾਲ ਸਿੰਘ ਬੇਦੀ ਪ੍ਰਿੰਟ ਐਂਡ ਇਲੈਕਟ੍ਰੋਨਿਕਸ ਮੀਡੀਆ ਐਸੋਸੀਏਸ਼ਨ, ਸਿਮਰਤਪਾਲ ਸਿੰਘ, ਵਰੁਣ ਸੋਨੀ, ਹਰਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਰਾਜੇਸ਼ ਭੰਡਾਰੀ, ਭੁਪਿੰਦਰ ਸਿੰਘ, ਵਿੱਕੀ ਰੰਧਾਵਾ, ਰਜਿੰਦਰ ਸਿੰਘ ਆਦਿ ਮੋਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply