Thursday, April 23, 2026

 ਪੱਟੀ ਵਿਚ ਚੋਰਾਂ ਵਲੋਂ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ – ਪੁਲਿਸ ਵਲੋਂ ਜਾਂਚ ਸ਼ੁਰੂ

PPN1304201501

ਪੱਟੀ, 13 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਵਿਚ ਪਿੱਛਲੇ ਕੁੱਝ ਦਿਨਾਂ ਤੋ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ, ਜਿਸ ਕਰਕੇ ਚੋਰਾਂ ਦੇ ਹੋਸਲੇ ਕਾਫੀ ਬੁਲੰਦ ਹਨ।ਇਸੇ ਦੇ ਚੱਲਦਿਆਂ ਬੀਤੀ ਰਾਤ ਸ਼ਹਿਰ ਦੇ ਵਿੱਚ ਚੋਰਾਂ ਨੇ ਲੱਖਾਂ ਦੀ ਚੋਰੀ ਨੂੰ ਅੰਜਾਮ ਦਿੱਤਾ ।ਪੁਲਿਸ ਵਲੋ ਇਸ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
ਇਸ ਸਬੰਧੀ ਘਰ ਦੇ ਮੁਖੀ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਸਮੇ ਤੋ ਉਹ ਅੰਮ੍ਰਿਤਸਰ ਜਾ ਕੇ ਰਹਿ ਰਹੇ ਹਨ ਅਤੇ ਉਨਾਂ ਦੇ ਪੱਟੀ ਸਥਿਤ ਮਕਾਨ ਨੂੰ ਜਿੰਦਰੇ ਲੱਗੇ ਹੋਏ ਸਨ, ਜਿਥੇ ਉਹ ਕਦੀ-ਕਦੀ ਆਉਦੇ ਸਨ।ਬੀਤੀ ਰਾਤ ਚੋਰ ਉਨਾਂ ਦੇ ਘਰ ਚੋਰੀ ਕਰਕੇ ਵਿੱਚ ਤਿੰਨ ਸੋਨੇ ਦੀਆਂ ਮੁੰਦਰੀਆਂ, ਇੱਕ ਸੋਨੇ ਦਾ ਕੜਾ, ਇੱਕ ਚਾਂਦੀ ਦਾ ਗਲਾਸ ਅਤੇ ਇਕ ਐਕਸਿਸ ਬੈਂਕ ਦਾ 10 ਗ੍ਰਾਮ ਦਾ ਸਿੱਕਾ ਤੇ ਇੱਕ ਲੱਖ 25 ਹਜਾਰ ਨਗਦ ਚੋਰੀ ਕਰਕੇ ਲੈ ਗਏ।ਉਨਾਂ ਦੱਸਿਆ ਕਿ ਚੋਰਾਂ ਵਲੋ ਮੇਨ ਗੇਟ ਦਾ ਤਾਲਾ ਤੋੜ ਕੇ ਘਰ ਵਿਚ ਦਾਖਲ ਹੋਣ ਉਪਰੰਤ ਬੈਠਕ ਦਾ ਦਰਵਾਜਾ ਤੋੜਿਆ ਗਿਆ।ਜਿਥੇ ਪਏ ਸੋਫੇ ‘ਤੇ ਚੋਰਾਂ ਦੇ ਬੂਟਾਂ ਦੇ ਨਿਸ਼ਾਨ ਵੀ ਮੌਜੂਦ ਹਨ। ਇਸ ਤੋ ਬਾਅਦ ਉਨਾਂ ਅਲਮਾਰੀ ਖੋਲੀ ਅਤੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੁੰ ਅੰਜ਼ਾਮ ਦੇ ਕੇ ਫਰਾਰ ਹੋ ਗਏ।
ਇਸ ਸਾਰੇ ਮਾਮਲੇ ‘ਤੇ ਪੱਟੀ ਦੀ ਪੁਲਿਸ ਵਲੋ ਮੋਕਾ ਵੇਖ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਚੋਰ ਕਦੋ ਪੁਲਿਸ ਦੀ ਗ੍ਰਿਫਤ ਵਿੱਚ ਆਉਂਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply