ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਕੇਤਨ ਪਾਟਿਲ ਵਧੀਕ ਪੁਲਿਸ ਕਮਿਸ਼ਨਰ-2 ਅਮ੍ਰਿਤਸਰ ਅਤੇ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਈਨ ਦੀ ਅਗਵਾਈ ਵਿੱਚ ਰੇਲਵੇ ਸਟੇਸਨ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਹੋਟਲ ਸਰਾਵਾ ਆਦਿ ਦੀ ਚੈਕਿੰਗ ਮੁਹਿੰਮ ਦੌਰਾਨ ਹੋਟਲਾਂ ਅਤੇ ਸਰਾਵਾਂ ਦੇ ਰਜਿਸਟਰ ਚੈਕ ਕਰਕੇ ਇੰਦਰਾਜ ਮੁਤਾਬਿਕ ਚੈਕਿੰਗ ਕੀਤੀ ਗਈ ਅਤੇ ਹੋਟਲ ਅਤੇ ਸਰਾਵਾਂ ਦੇ ਮਾਲਕਾਂ ਅਤੇ ਮੈਨਜਰਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਕਮਰਾ ਦੇਣ ਤੋ ਪਹਿਲਾਂ ਉਸ ਦੇ ਰਿਹਾਇਸ਼ ਦੇ ਸਬੂਤ ਹਾਸਲ ਕਰਕੇ ਚੰਗੀ ਤਰਾਂ ਚੈਕ ਕਰਨ ਤੋ ਬਾਅਦ ਹੀ ਕਮਰਾ ਦਿੱਤਾ ਜਾਵੇ ਅਤੇ ਜੇਕਰ ਕੋਈ ਸ਼ੱਕ ਵਾਲੀ ਗੱਲ ਨਜਰ ਆਉਦੀ ਹੈ ਤਾਂ ਤੁਰੰਤ ਥਾਣੇ ਨੂੰ ਸੂਚਿਤ ਕੀਤਾ ਜਾਵੇ।ਥਾਣਾ ਸਿਵਲ ਲਾਈਨ ਦੇ ਇਲਾਕੇ ਵਿੱਚ ਅਮਨ ਕਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਚੌਕੀ ਇੰਚਾਰਜਾਂ ਅਤੇ ਫੋਰਸ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media