
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਮਨੀ ਟ੍ਰਾਂਸਫਰ ਕੰਪਨੀ ਮਨੀਗ੍ਰਾਮ ਨੇ ਪੰਜਾਬ ਦੇ ਗਾਹਕਾਂ ਨੂੰ ਹਵਾਈ ਜਹਾਜ਼ ਦੀ ਟਿਕਟ ਜਿੱਤਣ ਦਾ ਮੌਕਾ ਦਿੰਦਿਆਂ ਭਾਰਤ ਵਿੱਚ ਆਪਣੇ ਵਿਸਾਖੀ ਦੇ ਪ੍ਰਚਾਰ ਨੂੰ ਸਮਾਪਤ ਕਰਦਿਆਂ ਚਾਹ ਦਾ ਲੰਗਰ ਲਗਾਇਆ।ਕਲਾਕਾਰ ਦਿਲਜੋਤ ਨੇ ਮਨੀਗ੍ਰਾਮ ਦੇ ਗਾਹਕਾਂ ਨਾਲ ਮਿਲ ਕੇ ਸਮਾਜ ਸੇਵਾ ਨਿਭਾਉਂਦਿਆਂ ਗੁਰਦੁਆਰਾ ਟਾਹਲਾ ਸਾਹਿਬ ਵਿਖੇ ਸਾਰੀਆਂ ਸੰਗਤਾਂ ਨੂੰ ਚਾਹ ਵਰਤਾਈ।
ਇਸ ਮੌਕੇ ਵਿਸਾਖੀ ਦੇ ਪਵਿੱਤਰ ਮੌਕੇ ਹਰੇਕ ਨੂੰ ਵਧਾਈ ਦਿੰਦਿਆਂ ਮਨੀਗ੍ਰਾਮ ਦੇ ਸੀਨੀਅਰ ਰਿਜਨਲ ਡਾਇਰੈਕਟਰ ਕੌਸ਼ਿਕ ਰਾਏ ਨੇ ਕਿਹਾ ਕਿ ਪ੍ਰਚਾਰ ਲੜੀ ਹੇਠ ਹੁਣ ਅਤੇ 14 ਅਪ੍ਰੈਲ ਨੂੰ ਸਭ ਤੋਂ ਵੱਧ ਲੈਣ ਦੇਣ ਕਰਨ ਵਾਲੇ ਮਨੀਗ੍ਰਾਮ ਦੇ ਗਾਹਕ 50,000 ਰੁਪਏ ਤੱਕ ਦੀਆਂ ਟਿਕਟਾਂ ਜਿੱਤ ਸਕਦੇ ਹਨ।ਇਹ ਟਿਕਟਾਂ 31 ਦਸੰਬਰ, 2015 ਤੱਕ ਸਫਰ ਕਰਨ ਯੋਗ ਰਹਿਣਗੀਆਂ। ਉਨਾਂ ਕਿਹਾ ਕਿ ਮਨੀਗ੍ਰਾਮ ਗਾਹਕਾਂ ਨੂੰ ਸਭ ਤੋਂ ਵੱਧ ਮਹੱਤਵ ਦਿੰਦਾ ਹੈ ਅਤੇ ਹਮੇਸ਼ਾਂ ਉਮੀਦਾਂ ਤੋਂ ਵੱਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਹੁੰਦੀ ਹੈ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media