
ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ 11 ਅਤੇ 12 ਅਪ੍ਰੈਲ 2015 ਨੂੰ ਦੋ ਰੋਜ਼ਾ ਵਰਕਸ਼ਾਪ ਅਰਲੀ ਚਾਇਲਡ ਹੁੱਡ ਤੇ ਕਰਵਾਈ ਗਈ।ਇਹ ਵਰਕਸ਼ਾਪ ਡੀ.ਏ.ਵੀ. ਸੀ.ਏ.ਈ. ਰੀਜ਼ਨਲ ਟ੍ਰੇਨਿੰਗ ਸੈਂਟਰ (ਅੰਮ੍ਰਿਤਸਰ ਜ਼ੋਨ) ਦੇ ਅੰਤਰਗਤ ਡੀ.ਏ.ਵੀ. ਸੈਂਟਰ ਆਫ਼ ਅਕੈਡਮਿਕ ਐਕਸੀਲੈਂਸ, ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦੁਆਰਾ ਕਰਵਾਈ ਗਈ।ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ, ਜੀ.ਐਨ.ਡੀ ਡੀ.ਏ.ਵੀ ਪਬਲਿਕ ਸਕੂਲ ਭਿਖੀਵਿੰਡ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਅਤੇ ਐਮ.ਕੇ.ਡੀ. ਡੀ.ਏ.ਵੀ ਪਬਲਿਕ ਸਕੂਲ ਅਟਾਰੀ, ਜੇ.ਆਰ.ਐਸ. ਡੀ.ਏ.ਵੀ ਪਬਲਿਕ ਸਕੂਲ ਝਬਾਲ ਅਤੇ ਬੀ.ਬੀ.ਕੇ. ਡੀ.ਏ.ਵੀ ਪਬਲਿਕ ਸਕੂਲ, ਯਾਸੀਨ ਰੋਡ ਦੇ 84 ਅਧਿਆਪਕਾਂ ਨੇ ਇਸ ਵਰਕਸ਼ਾਪ ਵਿੱਚ ਭਾਗ ਲਿਆ।ਮਿਸ ਅਨੁਰਾਧਾ ਗਰੋਵਰ, ਸ਼੍ਰੀਮਤੀ ਮਮਤਾ ਮੋਗਲਾ, ਸ਼੍ਰੀਮਤੀ ਨੀਰਜ ਸ਼ਰਮਾ, ਸ਼੍ਰੀਮਤੀ ਪੂਨਮ ਸੰਧੂ ਡੀ.ਏ.ਵੀ. ਪਬਲਿਕ ਸਕੂਲ ਤੋਂ ਅਤੇ ਸ਼੍ਰੀ ਪਰਮਜੀਤ ਕੁਮਾਰ ਐਮ.ਕੇ.ਡੀ. ਡੀ.ਏ.ਵੀ. ਪਬਲਿਕ ਸਕੂਲ, ਅਟਾਰੀ ਨੇ ਇਸ ਵਰਕਸ਼ਵਿਚ ਰਿਸੋਰਸ ਪਰਸਨ ਦੇ ਰੂਪ ਵਿਚ ਭਾਗ ਲਿਆ ।
ਵਰਕਸ਼ਾਪ ਦੀ ਸ਼ੁਰੂਆਤ ਡੀ.ਏ.ਵੀ. ਗਾਣ ਨਾਲ ਸ਼ਮਾ ਨੂੰ ਰੌਸ਼ਨ ਕਰਦੇ ਹੋਏ ਕੀਤੀ।ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸਾਰੇ ਡੈਲੀਗੇਟਸ ਦਾ ‘ਜੀ ਆਇਆ ਨੂੰ’ ਕਹਿ ਕੇ ਸੁਆਗਤ ਕੀਤਾ ਅਤੇ ਹੌਂਸਲਾ ਦਿੰਦੇ ਹੋਏ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਦੇ ਮਨ ਨੂੰ ਪ੍ਰੇਰਿਤ ਕਰਨ ਨਾ ਕਿ ਉਨ੍ਹਾਂ ਦੇ ਦਿਮਾਗ ਨੂੰ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਅਧਿਆਪਕਾਂ ਦੀ ਕਾਰਗੁਜ਼ਾਰੀ ਉਪਰ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਬੱਚਿਆਂ ਦੇ ਮਨ ਨੂੰ ਪੜ੍ਹਾਈ ਵੱਲ ਆਕਰਸ਼ਿਤ ਕਰਨ ।
ਰਿਸੋਰਸ ਪਰਸਨ ਮਿਸ ਅਨੁਰਾਧਾ ਗਰੋਵਰ ਨੇ ਵਰਕਸ਼ਾਪ ਦੇ ਵਿਸ਼ੇ ਤੋਂ ਜਾਣੂ ਕਰਵਾਇਆ ਅਤੇ ਵੱਖ-ਵੱਖ ਗਤੀਵਿਧੀਆਂ ਦੇ ਦੁਆਰਾ ਵਰਕਸ਼ਾਪ ਵਿਚ ਹਿੱਸਾ ਲੈਣ ਵਾਲਿਆਂ ਵਿਚ ਜੋਸ਼ ਪੈਦਾ ਕੀਤਾ।ਬੱਚੇ ਦੀਆਂ ਜ਼ਰੂਰਤਾਂ ਅਤੇ ਪ੍ਰੀ ਪ੍ਰਾਇਮਰੀ ਅਧਿਆਪਕ ਦੇ ਰੋਲ ‘ਤੇ ਇਕ ਲਘੂ ਫ਼ਿਲਮ ਦਿਖਾਈ ਗਈ।ਮਿਸ ਅਨੁਰਾਧਾ ਗਰੋਵਰ ਨੇ ਬੱਚੇ ਦੀਆਂ ਜ਼ਰੂਰਤਾਂ ਨੁੰ ਬਿਆਨ ਕੀਤਾ।ਉਨ੍ਹਾਂ ਨੇ ਹਿੰਦੀ ਵਿਚ ਮੰਤਰਾਂ ਤੇ ਇਕ ਕਵਿਤਾ ਪੇਸ਼ ਕੀਤੀ, ਜਿਸ ਦੀ ਸਭ ਨੇ ਸ਼ਲਾਘਾ ਕੀਤੀ।ਉਨ੍ਹਾਂ ਨੇ ਸਟੋਰੀ ਟੈਲਿੰਗ ਸੈਸ਼ਨ ਲਿਆ ਅਤੇ ਚੰਗੇ ਕਥਾ ਵਾਚਕ ਦੇ ਉਦੇਸ਼ ਅਤੇ ਗੁਣਾਂ ਤੇ ਵਿਚਾਰ ਕੀਤਾ।ਸ਼੍ਰੀਮਤੀ ਮਮਤਾ ਮੋਗਲਾ ਅਤੇ ਸ਼੍ਰੀਮਤੀ ਨੀਰਜ ਸ਼ਰਮਾ ਨੇ ਸਟੋਰੀ ਟਂੈਲਿੰਗ ਦੀ ਦੋ ਤਕਨੀਕਾਂ ਨੂੰ ਅਪਨਾਇਆ।ਡੈਲੀਗੇਟਸ ਨੇ ਇਨ੍ਹਾਂ ਤਕਨੀਕਾਂ ਨਾਲ ਸੰਬੰਧਿਤ ਕਥਾਵਾਂ ਪੇਸ਼ ਕੀਤੀਆਂ।ਸ਼੍ਰੀਮਤੀ ਮਮਤਾ ਮੋਗਲਾ ਨੇ ਆਪਣਾ ਵਿਚਾਰ ਪੇਸ਼ ਕੀਤਾ ਕਿ ਕਿਵੇਂ ਬੱਚਿਆਂ ਨੂੰ ਖੇਡਾਂ, ਕਵਿਤਾਵਾਂ ਅਤੇ ਕਹਾਣੀਆਂ ਦੁਆਰਾ ਜਮਾਤ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ ।
ਦੂਸਰੇ ਦਿਨ ਸ਼੍ਰੀਮਤੀ ਪੂਨਮ ਸੰਧੂ ਨੇ ਸਾਰੀਆਂ ਗਤੀਵਿਧੀਆਂ ਜਿਵੇਂ ਨਿਰੀਖਣ, ਸਮਝਣਾ, ਲਾਗੂ ਕਰਨਾ ਆਦਿ ਤੇ ਚਾਨਣਾ ਪਾਇਆ।ਸ੍ਰੀਮਤੀ ਮਮਤਾ ਮੋਗਲਾ ਅਤੇ ਸ਼੍ਰੀਮਤੀ ਨੀਰਜ ਸ਼ਰਮਾ ਨੇ ਅੰਕਾਂ ਦੀ ਪੜ੍ਹਾਈ ਅਤੇ ਹਿਸਾਬ ਦੀ ਗੁੰਝਲਦਾਰ ਪ੍ਰਕ੍ਰਿਆ ਨੂੰ ਪ੍ਰਭਾਵਪੂਰਨ ਕਿਰਿਆ ਜਿਵੇ ਕਿ ਖੇਡਾਂ, ਕਵਿਤਾ ਅਤੇ ਕਹਾਣੀਆਂ ਦੁਆਰਾ ਦੂਸਰੇ ਵੱਖ-ਵੱਖ ਵਿਸ਼ਿਆਂ ਬਾਰੇ ਚਾਨਣਾ ਪਾਇਆ ।
ਆਖ਼ਰੀ ਸੈਸ਼ਨ ਸ਼੍ਰੀ ਪਰਮਜੀਤ ਕੁਮਾਰ ਨੇ ਹਾਸਿਲ ਕਾਰਾਗਰੀਆਂ ਦੇ ਮੁਲਾਂਕਣ ਬਲੂਮ ਟੈਕਸਨਾਮੀ ਦੁਆਰਾ ਕੀਤਾ।ਸੈਸ਼ਨ ਦੇ ਅਖ਼ੀਰ ਵਿਚ ਜਮਾਤ ਵਿਚ ਦਿੱਤੇ ਨਿਰਦੇਸ਼ਾਂ ਅਤੇ ਵਿਚਾਰਾਂ ਦੀ ਸ਼ੁੱਧਤਾ ਦੀ ਮਹੱਤਤਾ ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਇਕ ਰੋਲ ਮਾਡਲ ਹੈ।ਇਸ ਲਈ ਅਧਿਆਪਕਾਂ ਦੀ ਇਹ ਜ਼ਿੰਮੇਵਰੀ ਹੈ ਕਿ ਉਹ ਵਿਦਿਆਰਥੀਆਂ ਨਾਲ ਚੰਗੀ ਅਤੇ ਆਸ਼ਾਵਾਦੀ ਸੋਚ ਅਪਨਾਉਂਦੇ ਹੋਏ ਨਿਆਂ ਕਰਨ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਰਕਸ਼ਾਪ ਲਗਾਉਣ ਤੇ ਸਕੂਲ ਦੀ ਸ਼ਲਾਘਾ ਕੀਤੀ।ਉਨਾਂ ਨੇ ਕਿਹਾ ਕਿ ਇਹੋ ਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਲਈ ਸਿੱਖਿਆ ਦੇ ਰੁਝਾਨ ਵਿਚ ਬਹੁਤ ਮਹੱਤਵਪੂਰਨ ਹਨ ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਰਕਸ਼ਾਪ ਵਿਚ ਆਏ ਭਾਗਕਰਤਾ ਅਤੇ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਭਾਸ਼ਾ ਨੂੰ ਯਾਦ ਕਰਨਾ ਇਕ ਲਗਾਤਾਰ ਕਰਨ ਵਾਲੀ ਕਿਰਿਆ ਹੈ।ਇਸ ਲਈ ਭਾਸ਼ਾ ਦੇ ਕਾਰਜਕ੍ਰਮ ਨੂੰ ਸਮੇਂਸ਼ਸਮੇਂ ਤੇ ਸੁਧਾਰਨਾ ਚਾਹੀਦਾ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਅੰੰਮ੍ਰਿਤਸਰ ਜ਼ੋਨ ਦੇ ਵੱਖਸ਼ਵੱਖ ਡੀ.ਏ.ਵੀ. ਸਕੂਲਾਂ ਤੋਂ ਆਏ ਭਾਗੀਦਾਰਾਂ ਤੋਂ ਬਹੁਤ ਖ਼ੁਸ਼ ਸਨ ।
Punjab Post Daily Online Newspaper & Print Media