Saturday, April 11, 2026

ਸੀ.ਕੇ.ਡੀ ਇੰਸਟੀਟਿਊਟ ਵਿਖੇ ‘ਨਿਊ ਹੋਰਾਈਜ਼ਨ-2015’ ਦਾ ਆਯੋਜਨ

PPN1304201505

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) -ਸੀ.ਕੇ.ਡੀ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲਜੀ ਵਿਖੇ ਫਾਈਨਲ ਦੇ ਵਿਦਿਆਰਥੀਆਂ ਲਈ ਇਨਾਮ ਵੰਡ ਅਤੇ ਫੇਅਰਵੈਲ ਪਾਰਟੀ ‘ਨਿਊ ਹੋਰਾਈਜ਼ਨ-2015′ ਦਾ ਆਯੋਜਨ ਕੀਤਾ ਗਿਆ। ਸੀ.ਕੇ.ਡੀ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਦੀ ਅਗਵਾਈ ਹੇਠ ਇਸ ਜਸ਼ਨ ਵਿੱਚ ਜਿਲ੍ਹਾ ਆਈ.ਆਰ.ਐਸ ਅਫ਼ਸਰ ਅਤੇ ਇਨਕਮ ਟੈਕਸ ਵਿਭਾਗ ਦੀ ਡਿਪਟੀ ਕਮਿਸ਼ਨਰ, ਡਾ. ਤਰੁਣਦੀਪ ਕੌਰ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। ਫੇਅਰਵੈਲ ਪਾਰਟੀ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਨ ਉਪਰੰਤ ਸ਼ਬਦ ਗਾਇਸਣ ਕਰਕੇ ਕੀਤੀ ਗਈ।ਜਿਸ ਉਪਰੰਤ ਵਿਦਿਆਰਥੀਆਂ ਨੇ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮ ਭੰਗੜਾ, ਮਲਵਈ ਗਿੱਧਾ, ਸੋਲੋ ਸਾਂਗ, ਗਰੁੱਪ ਸਾਂਗ, ਬੋਲੀਆਂ, ਡਾਂਸ ਆਦਿ ਪੇਸ਼ ਕੀਤੇ। ਇਸ ਮੌਕੇ ਤੇ ਫੈਸ਼ਨ ਸ਼ੋਅ ਵੀ ਕਰਵਾਇਆ ਗਿਆ ਜਿਸ ਦੇ ਤਹਿਤ ਬੀ.ਐਸ.ਸੀ (ਅੇ.ਟੀ.ਐਚ.ਐਮ) ਦੇ ਨਿਖਿਲ ਅਤੇ ਬੀ.ਬੀ.ਏ ਦੀ ਨਿਹਾਰਿਕਾ ਮਿਸਟਰ ਅਤੇ  ਮਿਸ ਸੀ.ਕੇ.ਡੀ.ਆਈ.ਐਮ.ਟੀ-2015 (ਅੰਡਰ ਗਰੈਜੂਏਟ) ਚੁਣੇ ਗਏ। ਇਸੇ ਤ੍ਹਰਾਂ ਐਸ.ਬੀ.ਏ. ਦੇ ਸੁਖਦੇਵ ਅਤੇ ਸੋਨੀਆ ਬਾਮਰਾਹ ਨੂੰ ਮਿਸਟਰ ਅਤੇ ਮਿਸ ਸੀ.ਕੇ.ਡੀ.ਆਈ.ਐਮ.ਟੀ -2015 (ਪੋਸਟ ਗਰੈਜੂਏਟ) ਨਾਲ ਨਵਾਜਿਆ ਗਿਆ।ਇਸ ਤੋਂ ਇਲਾਵਾ ਸੀ.ਕੇ.ਡੀ ਦੀ ਮੈਨੇਜਮੈਂਟ ਅਤੇ ਡਾ. ਤਰੁਣਦੀਪ ਕੌਰ ਨੇ ਯ੍ਵਨੀਵਰਸਿਟੀ ਅਤੇ ਕਾਲਜ ਦੇ ਟਾਪਰਜ਼ ਅਤੇ ਕੋ-ਕਰੀਕੁਲਰ ਐਕਟੀਵੀਟਿਜ਼ ਚ’ ਹਿੱਸਾ ਲੈਂਦੇ ਵਿਦਿਆਰਥੀਆਂ ਨੂੰ ਇਨਾਮ ਵੰਡੇ। ਸੀਨੀਅਰਜ਼ ਨੇ ਪ੍ਰਿੰਸੀਪਲ, ਡਾ. ਐਚ.ਐਸ.ਸੰਧੂ,  ਹੈਡ ਪਲੇਸਮੈਂਟ  ਅਤੇ ਆਪਣੇ ਅਧਿਆਪਕਾਂ ਦੁਆਰਾ ਉਨ੍ਹਾਂ ‘ਤੇ ਕੀਤੀ ਅਣਥੱਕ ਮਿਹਨਤ ਲਈ ਧੰਨਵਾਦ ਕਰਦਿਆਂ ਆਪਣੇ ਵਿਚਾਰ ਪ੍ਰਗਟਾਏ।
ਮੁੱਖ ਮਹਿਮਾਨ ਡਾ. ਤਰੁਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਵਿਦਿਆਰਥਣਾਂ ਨੂੰ ਮਾਲੀ ਤੌਰ ‘ਤੇ ਸਮਰੱਥ ਹੋਣ ਦੀ ਸਲਾਹ ਦਿੱਤੀ ਤਾਂ ਕਿ ਉਹ ਸਮਾਜ ਚ’ ਆਪਣਾ ਅਲੱਗ ਮੁਕਾਮ ਬਣਾ ਸਕਣ। ਸ. ਚਰਨਜੀਤ ਸਿੰਘ ਚੱਢਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਪਣੇ ਆਪ ਨੂੰ ਚੰਗੇ ਇਨਸਾਨ ਅਤੇ ਕਾਮਯਾਬ ਹੋਣ ਦੇ ਕਾਬਿਲ ਬਨਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਸੂਚਨਾ ਦਿੱਤੀ ਕਿ ਬਹੁਤ ਜਲਦ ਸ਼ੁਭਮ ਇਨਕਲੇਵ ਵਿਖੇ ਵਲਡ ਕਲਾਸ ਰੈਜ਼ੀਡੈਂਸ਼ਿਅਲ ਸਕੂਲ ਦੀ ਸਥਾਪਨਾ ਕੀਤੀ ਜਾਵੇਗੀ।
ਡਾ. ਬਲਜਿੰਦਰ ਸਿੰਘ ਮੈਂਬਰ-ਇੰਚਾਰਜ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਫਲਤਾ ਪਾਉਣ ਲਈ ਆਪਣੇ ਨੈਤਿਕ ਮੁੱਲਾਂ ਦਾ ਤਿਆਗ ਕਦੇ ਵੀ ਨਾ ਕਰਨ, ਇਸ ਤੋਂ ਬਿਨ੍ਹਾ ਕਾਮਯਾਬੀ ਕਦੇ ਵੀ ਹਾਸਿਲ ਨਹੀਂ ਹੋ ਸਕਦੀ।ਡਾ. ਐਚ. ਐਸ. ਸੰਧੂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਵਿਦਿਆਰਥੀਆਂ ਨੂੰ ਆਪਣੇ-ਆਪਣੇ ਕੋਰਸ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਲਈ ਵਧਾਈ ਦਿੱਤੀ।
ਇਸ ਮੌਕੇ ਸ. ਸੰਤੋਖ ਸਿੰਘ ਸੇਠੀ, ਹਰਮਿੰਦਰ ਸਿੰਘ, ਪੀ.ਐਸ ਸਿਧਾਨਾ (ਦਿੱਲੀ ਤੋਂ), ਸਰਬਜੀਤ ਸਿੰਘ, ਜੇ.ਐਸ ਐਡਵੋਕੇਟ, ਕੁਲਜੀਤ ਸਿੰਘ ਸੈਨੀ, ਡਾ. ਧਰਮਵੀਰ ਸਿੰਘ, ਸ਼੍ਰੀ ਅਸ਼ੋਕ ਭਾਟੀਆ, ਪਰਮਜੀਤ ਸਿੰਘ-ਹੈਡ ਪਲੇਸਮੈਂਟ ਅਤੇ ਹੋਰ ਫੈਕਲਟੀ ਮੈਂਬਰਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply