
ਜੰਡਿਆਲਾ ਗੁਰੁ, 14 ਅਪੈ੍ਰਲ (ਹਰਿੰਦਰਪਾਲ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਆਪਣਾ ੮ਵਾਂ ਸਥਾਪਨਾ ਅਤੇ ਖਾਲਸਾ ਸਿਰਜਣਾ ਦਿਵਸ ਬੜੀ ਸ਼ਰਧਾ ਅਤੇ ਜੋਸ਼ ਨਾਲ ਮਨਾਇਆ।ਦੋ ਦਿਨਾ ਸਮਾਗਮ ਦੌਰਾਨ 10 ਅਪਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਗਿਆ ਅਤੇ 12 ਅਪਰੈਲ ਨੂੰ ਭੋਗ ਪਾਇਆ ਗਿਆ।ਅਕੈਡਮੀ ਦੇ ਪ੍ਰਬੰਧਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਹਾਜਰੀ ਭਰੀ।
11 ਅਪਰੈਲ ਨੂੰ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਪੰਜ ਪਿਆਰਿਆਂ, ਪੰਜ ਨਿਸ਼ਾਨਚੀਆਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾਂ ਜੰਡਿਆਲਾ ਗੁਰੂੁ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਨਗਰ ਕੀਰਤਨ ਕੱਢਿਆ ਗਿਆ।ਸਾਰੇ ਰਸਤੇ ਬੱਚਿਆਂ ਨੇ ਸ਼ਬਦ ਕੀਰਤਨ ਕੀਤਾ ਅਤੇ ਰਸਤੇ ਵਿੱਚ ਕਈ ਜਗ੍ਹਾ ਸਕੂਲ ਬੈਂਡ ਦਾ ਵਧੀਆ ਪ੍ਰਦਰਸ਼ਨ ਕੀਤਾ ਗਿਆ ਅਤੇ ਗਤਕੇ ਦੇ ਜੌਹਰ ਵਿਖਾਏ ਗਏ।ਨਗਰ ਕੀਰਤਨ ਦਾ ਇਲਾਕੇ ਦੀਆਂ ਸੰਗਤਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ।
12 ਅਪਰੈਲ ਨੂੰ ਅਕੈਡਮੀ ਦੇ ਹੋਸਟਲ ਵਿੱਚ ਸਥਾਪਤ ਗੁਰਦੁਆਰਾ ਸਾਹਿਬ ਵਿਖੇ ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਕੈਡਮੀ ਦੇ ਬੱਚਿਆਂ ਅਤੇ ਬਾਹਰੋਂ ਆਏ ਅੰਮ੍ਰਿਤ ਅੀਭਲਾਖੀਆਂ ਨੂੰ ਅੰਮ੍ਰਿਤ ਛਕਾਇਆ ਗਿਆ।ਪੰਥ ਪ੍ਰਸਿੱਧ ਰਾਗੀ ਜੱਥਿਆਂ ਭਾਈ ਬਲਦੇਵ ਸਿੰਘ ਵਡਾਲਾ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਅਤੇ ਭਾਈ ਨਿਰੰਜਨ ਸਿੰਘ (ਜਵੱਦੀ ਕਲਾਂ) ਨੇ ਸ਼ਬਦ ਕੀਰਤਨ ਰਾਹੀਂ ਅਤੇ ਭਾਈ ਗੁਰਸ਼ਰਨ ਸਿੰਘ (ਕਥਾ ਵਾਚਕ) ਨੇ ਖਾਲਸਾ ਸਿਰਜਣਾ ਦਿਵਸ ਨੂੰ ਸਮਰਪਿਤ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਆਈ. ਐਫ. ਏ ਦੇ ਚੇਅਰਮੈਨ ਸz: ਜਗਬੀਰ ਸਿੰਘ ਨੇ ਆਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਅਤੇ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਵੱਡੀ ਗਿਣਤੀ ਵਿੱਚ ਆਈ ਸੰਗਤ ਦਾ ਕੀਰਤਨ ਦਰਬਾਰ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ। ਦੋਵੇਂ ਦਿਨ ਗੁਰੂੁ ਕਾ ਲੰਗਰ ਵਰਤਾਇਆ ਗਿਆ।ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਨੇ ਸ਼ਰਧਾ ਨਾਲ ਸੇਵਾ ਕੀਤੀ।
Punjab Post Daily Online Newspaper & Print Media