Tuesday, July 7, 2026

 ਗੁਰਦੁਆਰਾ ਰਾਹੀ ਸਾਹਿਬ ਉਮਰਪੁਰਾ ਵਿਖੇ ਮਨਾਇਆ ਵਿਸਾਖੀ ਦਾ ਦਿਹਾੜਾ

ਬੀਬੀ ਬਲਜੀਤ ਕੌਰ ਖਾਲਸਾ ਰਈਏ ਵਾਲਿਆਂ ਨੇ ਗਾਈਆਂ ਢਾਡੀ ਵਾਰਾਂ

PPN1404201503
ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਵਿਸ਼ਵ ਭਰ ਵਿੱਚ ਖਾਲਸੇ ਦਾ ਜਨਮ ਦਿਹਾੜਾ ਬੜੇ ਚਾਵਾਂ ਤੇ ਸਧਰਾਂ ਨਾਲ ਮਨਾਇਆ।ਗੁਰੂਦੁਆਰਾ ਸ੍ਰੀ ਰਾਹੀ ਸਾਹਿਬ ਉਮਰਪੁਰਾ ਬਟਾਲਾ ਵਿਖੇ ਵਿਸਾਖੀ ਦੇ ਸੁਭ ਦਿਹਾੜੇ ਤੇ ਬੀਬੀ ਬਲਜੀਤ ਕੌਰ ਖਾਲਸਾ ਰਈਏ ਵਾਲਿਆਂ ਨੇ ਸੰਗਤਾ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਤੇ ਖਾਲਸਾ ਪੰਥ ਦੀ ਉਸਤਤ ਕੀਤੀ। ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾ ਦਾਰਾਂ ਨੇ ਤਹਿਸੀਲਦਾਰ ਜੋਗਿੰਦਰ ਪਾਲ ਬਟਾਲਾ ਦਾ ਸਨਮਾਨ ਕੀਤਾ ਅਤੇ ਸੰਗਤਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ  ਮਾਸਟਰ ਵਿਜੈ ਕੁਮਾਰ, ਸ੍ਰੋਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ ਸ਼ਹਿਰੀ ਪ੍ਰਧਾਂਨ ਬਟਾਲਾ ਸੁਖਵਿੰਦਰ ਸਿੰਘ, ਉਮਰਪੁਰਾ ਦਾ ਦਿਹਾੜਾ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ।ਇਸ ਸਮਾਗਮ ਦੌਰਾਨ, ਪ੍ਰਲਾਹਦ ਸਿੰਘ ਗੁਰਾਇਆ, ਗਿਆਨੀ ਦਵਿੰਦਰ ਸਿੰਘ, ਸਤਨਾਮ ਸਿੰਘ ਗਿੱਲ, ਹੰਸਾ ਸਿੰਘ, ਸਵਰਨ ਸਿੰਘ, ਜੋਗਿੰਦਰ ਸਿੰਘ, ਬਾਬਾ ਜੋਗਾ ਸਿੰਘ ਸਤਵੰਤ ਸਿੰਘ, ਦਲਜੀਤ ਸਿੰਘ ਬਾਜਵਾ, ਹੀਰਾ ਸਿੰਘ, ਕੰਵਲਜੀਤ ਸਿੰਘ ਕ੍ਹੋਲਾ, ਸਤਵਿੰਦਰ ਸਿੰਘ ਲਾਡੀ, ਗੁਰਚਰਨ ਸਿੰਘ ਗਿੱਲ, ਸੌਨੂੰ, ਮਾਸਟਰ ਦੇਵ ਰਾਜ, ਸਿਮਰਨਜੀਤ ਸਿੰਘ, ਲਵਪ੍ਰੀਤ ਸਿੰਘ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply