
ਅੰਮ੍ਰਿਤਸਰ, 21 ਅਪ੍ਰੈਲ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੀ. ਸੈ. ਪਬਲਿਕ ਸਕੂਲ ਵਿਖੇ ਨਵੇਂ ਸੈਸ਼ਨ 2015-16 ਦੀ ਆਰੰਭਤਾ ਅਤੇ ਚੜ੍ਹਦੀ ਕਲਾ ਲਈ ਅਰਦਾਸ ਦਿਵਸ ਮਨਾਇਆ ਗਿਆ।ਸਮਾਗਮ ਦੀ ਆਰੰਭਤਾ ਪ੍ਰਿੰਸੀਪਲ ਸ੍ਰੀਮਤੀ ਜਗਜੀਤ ਕੌਰ ਅਤੇ ਸਕੂਲ ਦੇ ਬੱਚਿਆਂ ਵੱਲੋਂ ਕੀਰਤਨ ਦੀ ਹਾਜ਼ਰੀ ਨਾਲ ਕੀਤੀ ਗਈ।ਉਪਰੰਤ ਭਾਈ ਗੁਰਇਕਬਾਲ ਸਿੰਘ ਅਤੇ ਉਹਨਾਂ ਦੇ ਕੀਰਤਨੀ ਜੱਥੇ ਵਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ ਅਤੇ ਭਾਈ ਸਾਹਿਬ ਜੀ ਨੇ ਬੱਚਿਆਂ ਨੂੰ ਅਰਦਾਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਉਹਨਾਂ ਨੇ ਦੱਸਿਆ ਕਿ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਅਧਿਆਤਮਕ ਪੜ੍ਹਾਈ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਜੀਵਨ ਨੂੰ ਸਹੀ ਸੇਧ ਦੇ ਸਕਣ।ਇਸ ਮੌਕੇ ਸਕੂਲ ਦੇ ਟਰੱਸਟੀ ਮੈਂਬਰਾਂ ਤੋਂ ਇਲਾਵਾ ਬੀਬੀ ਕੌਲਾਂ ਜੀ ਪਬਲਿਕ ਸਕੂਲ ਬ੍ਰਾਂਚ ਇੱਕ ਦੇ ਪ੍ਰਿੰਸੀਪਲ ਸ੍ਰੀ ਮਤੀ ਜਸਲੀਨ ਕੌਰ ਵੀ ਮੌਜੂਦ ਸਨ।
Punjab Post Daily Online Newspaper & Print Media