Saturday, April 18, 2026

ਕਣਕ ਦੇ ਭਾਅ ‘ਤੇ 300 ਰੁਪਏ ਪ੍ਰਤੀ ਕਵਿੰਟਲ ਬੋਨਸ ਤੇ ਖਰਾਬਾ ਦਿੱਤਾ ਜਾਵੇ- ਪ੍ਰੋ: ਚੰਦੂਮਾਜਰਾ

ਨਵੀਂ ਦਿੱਲੀ, 21 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਣਕ ਦੇ ਭਾਅ ‘ਤੇ 300 ਰੁਪਏ ਪ੍ਰਤੀ ਕਵਿੰਟਲ ਬੋਨਸ ਤੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਗਈ ਹੈ। ਸਦਨ ਵਿੱਚ ਸਿਫਰ ਕਾਲ ਦੌਰਾਨ ਪੰਜਾਬ ਅਤੇ ਦੇਸ਼ ਦੇ ਦੂਜੇ ਭਾਗਾਂ ਅੰਦਰ ਬੇ-ਮੌਸਮੀ ਬਾਰਸ਼ਾਂ ਨਾਲ ਫਸਲਾਂ ਦੇ ਹੋਏ ਖਰਾਬੇ ਦਾ ਮੁਆਵਜ਼ਾ ਕਿਸਾਨਾਂ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ‘ਤੇ ਜੋਰ ਦਿੰਦਿਆਂ ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖਰਾਬੇ ਦਾ ਜਾਇਜਾ ਲੈਣ ਲਈ ਸੂਬਿਆਂ ਵਿੱਚ ਵਿਸ਼ੇਸ਼ ਟੀਮਾਂ ਭੇਜੀਆਂ ਪਰ ਪੰਜਾਬ ਵਿੱਚ ਅਜੇ ਤੱਕ ਕੇਂਦਰੀ ਟੀਮ ਨੇ ਦੌਰਾ ਨਹੀਂ ਕੀਤਾ। ਜੋ ਤੁਰੰਤ ਕੇਂਦਰੀ ਟੀਮ ਭੇਜਣ ਦੀ ਲੋੜ ਹੈ।  ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਭਾਵੇਂ ਮੁਆਵਜ਼ੇ ਦੀ ਰਾਸ਼ੀ ਡੇਢ ਗੁਣਾਂ ਅਤੇ 50& ਤੱਕ ਖਰਾਬੇ ‘ਤੇ ਮੁਆਵਜ਼ਾ ਦੇਣ ਦੀ ਘੋਸ਼ਣਾ ਕਰਕੇ ਭਾਰਤ ਸਰਕਾਰ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਪਰ ਬੇ-ਮੌਸਮੀ ਬਾਰਸ਼ਾਂ ਨਾਲ ਫਸਲਾਂ ਜੋ ਦੇਖਣ ਨੂੰ ਭਾਵੇਂ ਠੀਕ ਦਿੱਸਦੀਆਂ ਹਨ, ਪਰ ਪ੍ਰਤੀ ਏਕੜ ਝਾੜ ਅੱਧਾ ਰਹਿ ਗਿਆ ਹੈ। ਇਸ ਲਈ ਇਸਦੀ ਭਰਪਾਈ ਲਈ ਪ੍ਰਤੀ ਕਵਿੰਟਲ ਕਣਕ ਦੇ ਭਾਅ ‘ਤੇ ਕੇਂਦਰ 300 ਰੁਪਏ ਦਾ ਬੋਨਸ ਦੇਵੇ ਅਤੇ ਆਲੂਆਂ ਤੇ ਹੋਰ ਸਬਜ਼ੀਆਂ ਦਾ ਮੁਆਵਜ਼ਾ ਦੇਣ ਦੀ ਵਖਰੀ ਵਿਵੱਸਥਾ ਹੋਵੇ ਕਿਉਂਕਿ ਸਬਜੀਆਂ ‘ਤੇ ਖਰਚੇ ਬਹੁਤ ਹਨ। ਇਸੇ ਤਰ੍ਹਾਂ ਫਸਲ ਦੀਆਂ ਯੋਜਨਾਵਾਂ ਵਿਆਪਕ ਬਣਾਈਆਂ ਜਾਣ। ਮੰਡੀਆਂ ਵਿਚ ਕਣਕ ਦੀ ਖਰੀਦ ਲਈ ਮੁੱਖ ਦਿੱਕਤ ਦਾ ਕਾਰਨ ਕਣਕ ਬੀਜਣ ਦੀ ਸਪੈਸ਼ੀਫਿਕੇਸ਼ਨ ਵਿੱਚ ਰੱਖੀਆਂ ਸ਼ਰਤਾਂ ਸਖਤ ਕਰਨਾ ਵੀ ਹੈ।  ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਇਸ ਸਾਲ ਹਵਾ ਵਿੱਚ ਨਮੀ ਵੱਧ ਜਾਣ ਕਾਰਨ ਨਮੀ ਦੀ ਸ਼ਰਤ 14& ਤੋਂ 15& ਤੱਕ ਕਰਨੀ ਚਾਹੀਦੀ ਸੀ। ਪਰ ਇਸ ਸਾਲ ਇਹ ਸਗੋਂ 14& ਤੋਂ ਘਟਾ ਕੇ 12& ਕਰ ਦਿੱਤੀ। ਇਸ ਸਾਲ ਕਣਕ ਮੰਡੀਆਂ ਵਿੱਚ ਬੀਜਣ ਤੇ ਦਿੱਕਤ ਆ ਰਹੀ ਹੈ। ਇਸੇ ਤਰ੍ਹਾਂ ਕਣਕ ਦੇ ਦਾਣੇ ਤੋਂ ਡਿਸਕਲਰ ਹੋਣ ਨੂੰ ਵੀ ਮੌਸਮ ਦੀ ਖਰਾਬੀ ਹੀ ਮੰਨਿਆ ਜਾਵੇ। ਇਸ ਵਿੱਚ ਨਿਰਮਾਈ ਵਰਤਣਾ ਸਮੇਂ ਦੀ ਮੰਗ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply