ਤੰਦਰੁਸਤ ਸਰੀਰ ਹੀ ਵਧੀਆ ਪੜ੍ਹਾਈ ਕਰ ਸਕਦਾ ਹੈ -ਪ੍ਰਿੰਸੀਪਲ ਰੋਬਰਟ ਮਸੀਹ

ਬਟਾਲਾ, 22 ਅਪ੍ਰੈਲ (ਨਰਿੰਦਰ ਬਰਨਾਲ) – ਸਾਲਵੇਸਨ ਆਰਮੀ ਅਲੀਵਾਲ ਰੋਡ ਸਕੂਲ (ਗੁਰਦਾਸਪੁਰ) ਆਪਣੀ ਮਿਹਨਤ ਤੇ ਪ੍ਰਾਪਤੀਆਂ ਸਬੰਧੀ ਜ੍ਹਿਲਾ ਗੁਰਦਾਸਪੁਰ ਹੀ ਨਹੀਂ ਸਗੋਂ ਪੰਜਾਬ ਭਰ ਵਿੱਚ ਇੱਕ ਮੰਨੀ ਪ੍ਰਮੰਨੀ ਸੰਸਥਾ ਹੈ, ਪੜ੍ਹਾਈ ਦੇ ਨਾਲ ਖੇਡਾਂ ਵੱਲ ਵੀ ਵਿਦਿਆਰਥੀਆਂ ਨੂੰ ਪ੍ਰੇਰਿਆ ਜਾਂਦਾ ਹੈ। ਜਿਲ੍ਹਾ ਟੁਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਏ ਇਨਾਮ ਵੰਡ ਸਮਾਗਮ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ, ਡੀ ਈ ੳ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ ਈ ਓ ਸ੍ਰੀ ਭਾਂਰਤ ਭੂਸਨ ਤੇ ਏ ਈ ੳ ਸ੍ਰੀ ਬੂਟਾਂ ਸਿੰਘ ਬੈਂਸ ਵੱਲੋ ਆਯੋਜਿਤ ਪ੍ਰੋਗਰਾਮ ਵਿਚ ਜਿਲ੍ਹੇ ਭਰ ਦੇ ਵਿਦਿਆਰਥੀ ਹਾਜ਼ਰ ਹੋਏ ਸਨ। ਸਾਲਵੇਸਨ ਸਕੂਲ ਵੱਲੋ ਖੇਡਾਂ ਵਿੱਚ ਹਰ ਈਵੈਂਟ ਵਿਚ ਹੀ ਹਿੱਸਾ ਲਿਆ ਗਿਆ ਸੀ ਤੇ ਵਿਦਿਅਰਥੀਆਂ ਨੂੰ ਵੱਖ ਵੱਖ ਪੁਜ਼ੀਸਨਾ ਪ੍ਰਾਪਤ ਹੋਈਆਂ ਹਨ। ਪ੍ਰਾਪਤ ਇਨਾਮ, ਸਰਟੀਫਿਕੇਟ ਤੇ ਟਰਾਫੀਆਂ ਸਬੰਧੀ ਹਿੱਸਾ ਲੈਣ ਵਾਲੇ ਵਿਦਿਆਥੀਆਂ ਨੂੰ ਸਕੂਲ ਵਿਖੇ ਵੀ ਸਨਮਾਨਿਆ ਗਿਆ।
ਪ੍ਰਿੰਸੀਪਲ ਰੋਬਰਟ ਮਸੀਹ ਨੇ ਆਪਣੈ ਸੰਬੋਧਨੀ ਵਿਚਾਰਾਂ ਵਿੱਚ ਕਿਹਾ ਕਿ ਜੇਕਰ ਇੰਨਸਾਨ ਦਾ ਸਰੀਰ ਹੀ ਰੋਗੀ ਹੈ ਤਾਂ ਉਹ ਸਮਾਜ ਵਿਚ ਕੁਝ ਵੀ ਨਹੀਂ ਕਰ ਸਕਦਾ, ਸੋ ਤੰਦਰੁਸਤ ਸਰੀਰ ਹੀ ਪੜ੍ਹਾਈ ਵੱਲ ਤਵੱਜੋਂ ਦੇ ਸਕਦਾ ਹੈ।ਇਸ ਕਰਕੇ ਵਿਦਿਆਥੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕਿ ਹਿੱਸਾ ਲੈਣਾਂ ਚਾਹੀਦਾ ਹੈ। ਪ੍ਰਾਪਤੀਆਂ ਵਿੱਚ ਬੇਸਬਾਲ ਲੜਕੇ ਪਹਿਲਾ ਸਥਾਂਨ, ਬੇਸਬਾਲ ਕੁੜੀਆਂ ਪਹਿਲਾ ਸਥਾਨ, ਲਾਨ ਟੈਨਿਸ ਲੜਕੇ ਪਹਿਲਾ ਤੇ ਦੂਜਾ ਸਥਾਨ ਵੱਖ ਵੱਖ ਉਮਰ ਗੁੱਟਾ ਵਿਚ, ਸਾਫਟ ਬਾਲ ਲੜਕੇ ਪਹਿਲਾ ਤੇ ਦੂਸਰਾ ਇਨਾਮ, ਯੋਗਾ ਲੜਕੇ 19 ਸਾਲ ਦੂਜਾ ਸਥਾਂਨ, ਕਰਾਟੇ ਲੜਕੇ 19 ਸਾਲ ਪਹਿਲਾ ਸਥਾਨ, ਕੁਸਤੀਆਂ ਲੜਕੀਆਂ ਪਹਿਲਾ ਤੇ ਦੂਜਾ ਸਥਾਂਨ, ਵੇਟ ਲਿਫਟਿੰਗ ਲੜਕੀਆਂ 19ਸਾਲ ਦੂਸਰਾ ਸਥਾਨ, ਲਾਨ ਟੈਨਿਸ ਲੜਕੀਆਂ 14-17-19 ਗੁੱਟ ਵਿਚ ਪਹਿਲਾ ਸਥਾਨ, ਬੇਸ ਬਾਲ ਲੜਕੀਆਂ 14-17-19 ਉਮਰ ਗੁੱਟਾਂ ਵਿਚ ਪਹਿਲਾ ਸਥਾਨ, ਸਾਫਟ ਬਾਲ ਲੜਕੀਆਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਤੇ ਬੱਚਿਆਂ ਦੇ ਮਾਤਾ ਪਿਤਾ ਦਾ ਨਾਮ ਉੱਚਾ ਹੋਇਆ ਹੈ।
ਇਸ ਮੌਕੇ ਪ੍ਰਿੰਸੀਪਲ ਤੋ ਇਲਾਵਾ, ਕੈਪਟਨ ਸੁਨੀਤਾ ਰੌਬਰਟ, ਹੀਰਾ ਮਸੀਹ, ਰਾਜਿੰਦਰਪਾਲ ਸਿੰਘ,ਦਲਬੀਰ ਮਸੀਹ, ਕਵਲਪ੍ਰੀਤ ਕੌਰ, ਆਦਿ ਹਾਜ਼ਰ ਸਨ। ਸਕੂਲ ਵਿਖੇ ਵੱਖ ਵੱਖ ਖੇਤਰਾਂ ਵਿਚ ਪ੍ਰਾਪਤ ਟਰਾਫੀਆਂ, ਸਰਟੀਫਿਕੇਟਾਂ ਤੇ ਸਨਮਾਨ ਪੱਤਰਾਂ ਦਾ ਸਿਹਰਾ ਸ੍ਰੀਮਤੀ ਸੁਨੀਤਾ ਨੂੰ ਜਾਂਦਾ ਹੈ ਪ੍ਰਿੰਸੀਪਲ ਅਤੇ ਦੀ ਆਰਮੀ ਸਾਲਵੇਸਨ ਸਕੂਲ ਅਲੀਵਾਲ ਰੋਡ ਵੱਲੋਂ ਖੇਡ ਅਧਿਆਪਕਾ ਨੂੰ ਵਧਾਈਆਂ ਦਿਤੀਆਂ ਗਈਆ।
Punjab Post Daily Online Newspaper & Print Media