
ਅੰਮ੍ਰਿਤਸਰ, 22 ਅਪ੍ਰੈਲ (ਗੁਰਪ੍ਰੀਤ ਸਿੰਘ) – ਭਾਈ ਪ੍ਰੇਮਪਾਲ ਸਿੰਘ ਖਾਲਸਾ ਅਤੇ ਸਮੂਹ ਸਾਧ ਸੰਗਤ ਗੁਰਦੁਆਰਾ ਮਸਕਟ ਵੱਲੋ ਦਿਤੇ ਗਏ ਸੱਦਾ ਪੱਤਰ ਅਨੁਸਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਦੇ ਮਹਾਨ ਤਿਉਹਾਰ ਵਿਸਾਖੀ ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮਾਂ ਵਿਚ ਹਾਜਰੀਆਂ ਭਰਨ ਲਈ ਮਸਕਟ ਪਹੁੰਚੇ ਅਤੇ ਸੰਗਤਾਂ ਵਿੱਚ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਸਬੰਧੀ ਗੁਰਮਤਿ ਵਿਚਾਰਾਂ ਕੀਤੀਆਂ ਅਤੇ ਸਿਖ ਧਰਮ ਦੇ ਪ੍ਰਚਾਰ ਪ੍ਰਸਾਰ ਕਰਨ ਲਈ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ।ਮਸਕਟ ਦੀਆਂ ਸੰਗਤਾਂ ਨੇ ਸਿੱਖੀ ਸਰੂਪ ਵਿਚ ਵਿਚਰਣ ਦਾ ਪ੍ਰਣ ਕੀਤਾ ਅਤੇ ਅਰਦਾਸ ਕੀਤੀ ਕਿ ਗੁਰੂ ਕ੍ਰਿਪਾ ਕਰਕੇ ਸੰਗਤਾਂ ਨੂੰ ਇਹ ਪ੍ਰਣ ਨਿਭਾਉਣ ਦਾ ਬਲ ਬਖਸ਼ੇ।
ਮਸਕਟ ਤੋ ਬਾਅਦ ਸਿੰਘ ਸਾਹਿਬ ਜੀ ਸ: ਮਹਿੰਦਰ ਸਿੰਘ ਪ੍ਰਧਾਨ ਅਤੇ ਭਾਈ ਜਗਮੋਹਣ ਸਿੰਘ ਜੀ ਦੇ ਬੁਲਾਉਣ ‘ਤੇ ਗੁਰਦੁਆਰਾ ਸਿੰਘ ਸਭਾ ਬ੍ਰਹਮੀ ਵਿਖੇ ਵੀ ਸੰਗਤਾਂ ਨਾਲ ਸਿੱਖ ਇਤਿਹਾਸ ਸਬੰਧੀ ਖੁੱਲੀਆਂ ਵਿਚਾਰਾਂ ਕੀਤੀਆਂ।ਇਸ ਸਮੇਂ ਗੁਰਦੁਆਰਾ ਸਿੰਘ ਸਭਾ ਬ੍ਰਹਮੀ ਦੀ ਸੰਗਤ ਵੱਲੋਂ ਸਿੰਘ ਸਾਹਿਬ ਜੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਸਬੰਧੀ ਗੁਰਮਤਿ ਵਿਚਾਰਾਂ ਤੋ ਪ੍ਰਭਾਵਿਤ ਹੋ ਕੇ ਜੈਕਾਰੇ ਬਲਉਣੇ ਸੁਰੂ ਕਰ ਦਿਤੇ ਅਤੇ ਨੌਜਵਾਨਾਂ ਨੇ ਪ੍ਰਣ ਕੀਤਾ ਕਿ ਅਸੀ ਅੱਗੇ ਤੋਂ ਕੇਸ ਕਤਲ ਨਹੀ ਕਰਵਾਂਵਾਗੇ ਅਤੇ ਸਿੱਖੀ ਦੇ ਅਸੂਲਾਂ ਅਨੁਸਾਰ ਹੀ ਆਪਣਾ ਜੀਵਨ ਬਸਰ ਕਰਾਂਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਹਰ ਹੁਕਮ ਦਾ ਪਾਲਣ ਕਰਾਗੇ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media