Tuesday, April 28, 2026

 ਖਾਲਸੇ ਦਾ ਸਿਧਾਂਤ ਜੀਵਨ ਜਾਂਚ ਅਤੇ ਕਿਰਦਾਰ ਉਚਾਈ ਦਾ ਖਜਾਨਾ – ਜੀ.ਕੇ

PPN2205201509
ਨਵੀਂ ਦਿੱਲੀ, 22 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਹਰਿ ਉਸਤੱਤ ਫਾਉਂਡੇਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਿਉ ਫ੍ਰੈਂਡਸ ਕਲੌਨੀ ਵਿਖੇ ਖਾਲਸਾ ਸਾਜਨਾ ਦਿਵਸ ਸੰਬਧੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਹਾਜਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੰਗਤਾ ਨੂੰ ਅੰਮ੍ਰਿਤ ਪਾਨ ਕਰਨ ਦਾ ਸੱਦਾ ਦਿੱਤਾ। ਗੁਰੁੂ ਸਾਹਿਬ ਵੱਲੋਂ ਬਿਨਾ ਕਿਸੇ ਜਾਤ ਪਾਤ ਦੇ ਵਿਤਕਰੇ ਦੇ ਕੌਮ ਅਤੇ ਸਮਾਜ ਦੀ ਸੇਵਾ ਕਰਨ ਵਾਲੇ ਖਾਲਸੇ ਦੇ ਜਨਮ ਦਿਹਾੜੇ ਦੀ ਵਧਾਾਈ ਦਿੰਦੇ ਹੋਏ ਜੀ.ਕੇ. ਨੇ ਚੰਗਾ ਸ਼ਹਿਰੀ ਬਨਣ ਵਾਸਤੇ ਚੰਗਾ ਇਨਸਾਨ ਬਨਣ ਨੂੰ ਜਰੂਰੀ ਕਦਮ ਦੱਸਿਆ। ਕਿਸੇ ਵੀ ਮਨੁੱਖ ਦੇ ਕਿਰਦਾਰ ਦੀ ਪਛਾਣ ਉਸ ਦੇ ਗੁਣਾ ਨਾਲ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਸਿੱਖ ਧਰਮ ਵਿੱਚ ਖਾਲਸੇ ਦੇ ਸਿਧਾਂਤ ਨੂੰ ਜੀਵਨ ਜਾਂਚ ਅਤੇ ਕਿਰਦਾਰ ਦੀ ਉਚਾਈ ਦੇ ਖਜਾਨੇ ਨਾਲ ਵੀ ਜੋੜਿਆ। ਅੰਮ੍ਰਿਤ ਛਕਣ ਉਪਰੰਤ ਮਨੁੱਖ ਵਿੱਚ ਰੁਹਾਨੀ ਤਬਦੀਲੀ ਆਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੌਲੀ ਤੇ ਸੈਂਕੜੇ ਸੰਗਤਾਂ ਵੀ ਮੌਜੂਦ ਸਨ।ਰਾਗੀ ਜਥਿਆ ਵੱਲੋਂ ਵੀ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply