Wednesday, April 29, 2026

ਵਿਧਵਾ, ਬੁਢਾਪਾ ਤੇ ਅੰਗਹੀਣ ਪੈਨਸ਼ਨ 250 ਤੋਂ ਵਧਾ ਕੇ 2000 ਕਰਨ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

PPN2205201513
ਹੁਸ਼ਿਆਰਪੁਰ, 22 ਅਪ੍ਰੈਲ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਵਲੋਂ ਵਿਧਵਾ, ਬੁਢਾਪਾ, ਅੰਗਹੀਣ, ਆਸ਼ਰਿਤ ਬੱਚਿਆਂ ਦੀ ਪੈਨਸ਼ਨ 250 ਰੁਪਏ ਤੋਂ ਵਧਾ ਕੇ 2000 ਪ੍ਰਤੀ ਮਹੀਨਾ ਕਰਨ ਅਤੇ ਰੈਗੂਲਰ ਦੇਣ ਅਤੇ ਵਿਧਵਾ ਔਰਤਾਂ ਨੂੰ ਸਖਤ ਸ਼ਰਤਾਂ ਤਹਿਤ ਦਿਤੇ ਜਾ ਰਹੇ ਰਾਸ਼ਟਰੀ ਪਰਿਵਾਰਕ ਲਾਭ ਸਕੀਮ ਵਿਚ ਤਹਿ ਕੀਤੀਆਂ ਸਰਤਾਂ ਹਟਵਾਉਣ ਤੇ ਕੇਂਦਰ ਦੇ ਬਰਾਬਰ ਪੰਜਾਬ ਸਰਕਾਰ ਵਲੋਂ ਹਿੱਸਾ ਪਾਉਣ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੁਆਰਾ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਹੈ। ਇਸ ਮੌਕੇ ਧੀਮਾਨ ਨੇ ਦਸਿਆ ਕਿ ਪੰਜਾਬ ਅੰਦਰ ਜਿਹੜੀ ਵੀ ਗਰੀਬ ਵਿਧਵਾ, ਬੁਢਾਪਾ ਅਤੇ ਅੰਗਹੀਣ ਪੈਨਸ਼ਨ ਮਿਲਦੀ ਹੈ ਨਾ ਤਾਂ ਸਰਕਾਰ ਸਮੇਂ ਸਿਰ ਦੇ ਰਹੀ ਹੈ ਅਤੇ ਨਾ ਹੀ ਉਸ ਵਿਚ ਵਾਧਾ ਕਰ ਰਹੀ ਹੈ ਅਤੇ ਨਾ ਹੀ ਸਹਾਇਤਾ ਦੇਣ ਵਿਚ ਪਾਰਦਰਸ਼ਤਾ ਵਰਤੀ ਜਾਂਦੀ ਹੈ। ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਕ ਵਿਅਕਤੀ ਦੇ ਪ੍ਰਤੀ ਦਿਨ ਹਿੱਸੇ 8 ਰੁਪਏ 33 ਪੈਸੇ ਹੀ ਨਸੀਬ ਹੁੰਦੇ ਹਨ, ਖਾਸਕਰ ਵਿਧਵਾ ਔਰਤ ਦੇ ਬੱਚੇ ਤਾਂ ਮਾਤਾ ਉਤੇ ਹੀ ਨਿਰਭਰ ਹੁੰਦੇ ਹਨ। ਅਗਰ ਦੇਸ਼ ਅੰਦਰ ਕੋਈ ਅਜਿਹਾ ਮੰਤਰੀ ਜਾਂ ਪ੍ਰਧਾਨ ਮੰਤਰੀ ਹੇ ਜੋ 8 ਰੁਪਏ 33 ਪੈਸੇ ਨਾਲ ਪ੍ਰਤੀ ਦਿਨ ਗੁਜਾਰ ਕਰ ਸਕਦਾ ਹੈ ਤਾਂ ਸਰਕਾਰ ਜੀ ਫਿਰ ਲੋਕਾਂ ਨੂੰ ਵੀ ਇਹ ਸਹਾਇਤਾ ਲੈਣ ਵਿਚ ਕਈ ਇਤਰਾਜ ਨਹੀਂ ਹੋਵੇਗਾ। ਇਹ ਗਰੀਬ ਲੋਕਾਂ ਨਾਲ ਕੋਝਾ ਮਜਾਕ ਹੈ ਤੇ ਸੰਵਿਧਾਨਕ ਅਧਿਕਾਰਾਂ ਦੀ ਘੋਰ ਉਲੰਘਣਾ ਵੀ।
ਧੀਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰਾਸ਼ਟਰੀ ਪਰਿਵਾਰਕ ਲਾਭ ਸਕੀਮ ਦੇ ਤਹਿਤ ਸਹਾਇਤਾ ਦੇਣ ਲਈ ਸਾਰੀਆਂ ਸ਼ਰਤਾ ਖਤਮ ਕੀਤੀਆ ਜਾਣ ਤੇ ਸਾਰਿਆਂ ਨੂੰ ਬਰਾਬਰ ਹੱਕ ਦਿਤਾ ਜਾਵੇ ਅਤੇ ਵਿਧਵਾ, ਬੁਢਾਪਾ, ਅੰਗਹੀਣ ਅਤੇ ਆਸ਼ਰਿਤ ਬੱਚਿਆਂ ਦੀ ਸਹਾਇਤਾ ਰਾਸ਼ੀ 2000 ਰੁਪਇਆ ਪ੍ਰਤੀ ਮਹੀਨਾ ਕੀਤੀ ਜਾਵੇ। ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਅਧਿਕਾਰਾਂ ਦੀ ਪਹਿਚਾਣ ਕਰਕੇ ਭਾਰਤ ਜਗਾਓ ਅੰਦੋਲਨ ਨਾ ਜੁੜਣ । ਇਸ ਮੋਕੇ ਐਡਵੋਕੇਟ ਹਨੀ ਅਜ਼ਾਦ, ਦਵਿੰਦਰ ਸਿੰਘ ਥਿੰਦ, ਰਾਮ ਆਸਰਾ, ਕਸ਼ਮੀਰ ਕੋਰ ਰਾਂਅ, ਗੁਰਿੰਦਰ ਕੌਰ, ਪਵਨ ਬੈਂਸ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply