
ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਕਾਮ ਸਮੈਸਟਰ ਤੀਜਾ ਦੀ ਵਿਦਿਆਰਥਣ ਤਨਵੀ ਸ਼ਰਮਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ 290ਫ਼350 ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਬੀ. ਬੀ. ਏ ਸਮੈਸਟਰ-ਤੀਜਾ ਦੀ ਵਿਦਿਆਰਥਣ ਤਨਸਯਾ ਮਲਹੌਤਰਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 270ਫ਼350 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ ਤੇ ਗੁਰਲੀਨ ਖੁਰਾਣਾ ਨੇ 263ਫ਼350 ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ।ਚਾਹਤ ਖੰਨਾ, ਸ਼ਿਵਾਂਗੀ ਤੇ ਰਵਨੀਤ ਕੌਰ 262ਫ਼350 ਸਾਂਝੇ ਤੌਰ ਤੇ ਛੇਵਾਂ ਸਥਾਨ ਪ੍ਰਾਪਤ ਕੀਤਾ।ਬੀ. ਬੀ. ਏ ਸਮੈਸਟਰ-ਪੰਜਵਾਂ ਦੀ ਸਿੰਧੀਆ ਕੰਵਰ ਨੇ 256ਫ਼350 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਚੌਥਾ ਸਥਾਨ ਹਾਸਲ ਕੀਤਾ।
ਬੀ.ਕਾਮ (ਪ੍ਰੋਫੈਸ਼ਨਲ) ਪਹਿਲਾ ਸਮੈਸਟਰ ਦੀ ਰਿਧੀਮਾ ਮਹਾਜਨ ਨੇ 274ਫ਼350 ਅੰਕ ਹਾਸਲ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ।ਬੀ.ਕਾਮ ਸਮੈਸਟਰ-ਪਹਿਲਾ ਦੀਆਂ ਵਿਦਿਆਰਥਣਾਂ ਬਣਦੀਪ ਕੌਰ ਤੇ ਕਾਜਲ ਨੇ ਕ੍ਰਮਵਾਰ 262ਫ਼350 ਅਤੇ 261ਫ਼350 ਅੰਕ ਪ੍ਰਾਪਤ ਕਰਕੇ ਸਤਵਾਂ ਅਤੇ ਅਠਵਾਂ ਸਥਾਨ ਹਾਸਲ ਕੀਤਾ।ਬੀ.ਕਾਮ ਸਮੈਸਟਰਪੰਜਵਾਂ ਦੀ ਵਿਦਿਆਰਥਣ ਅੰਮ੍ਰਿਤਪਾਲ ਕੌਰ ਨੇ 264ਫ਼350 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਸਤਵਾਂ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭੱਵਿਖ ਵਿੱਚ ਵੀ ਅਜਿਹੇ ਪ੍ਰਦਰਸ਼ਨ ਨੂੰ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ।ਪ੍ਰੋ. ਤੇ ਮੁੱਖੀ ਏ. ਕੇ ਧੀਰ, ਰਜਿਸਟਰਾਰ ਡਾ. ਮਿਸਿਜ਼ ਨੀਰੂ ਚੱਡਾ ਅਤੇ ਹੋਰ ਅਧਿਆਪਕਾਵਾਂ ਨੇ ਵਿਦਿਆਰਥਣਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਇਥੇ ਧਿਆਨਯੋਗ ਹੈ ਕਿ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਜੀਫਾ ਅਤੇ ਹੋਰ ਸਹੂਲਤਾਂ ਪ੍ਰਧਾਨ ਕਰਨ ਦੀ ਪਰੰਪਰਾ ਹੈ।
Punjab Post Daily Online Newspaper & Print Media