Tuesday, March 31, 2026

ਜੀ.ਐਨ.ਡੀ.ਯੂ ਦੇ ਬਾਹਰ ਪੀ.ਐਸ.ਐਫ ਦੀ ਭੁੱਖ ਹੜਤਾਲ ਤੀਜੇ ਦਿਨ ਵਿਚ ਦਾਖਲ

ਸੋਨੂੰ ਢੇਸੀ, ਹਰਪ੍ਰੀਤ ਕੋਰ, ਜਸਪ੍ਰੀਤ ਕੋਰ, ਪਵਿੱਤਰਪਾਲ ਕੋਰ ਤੇ ਵਤਨਦੀਪ ਵੀ ਡਟੇ ਰਹੇ

PPN2404201507

ਅੰਮ੍ਰਿਤਸਰ, 24 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੀ ਸਮੈਸਟਰ ਵਿਦਿਅਕ ਪ੍ਰਣਾਲੀ ਤੋਂ ਨਾਖੁਸ਼ ਤੇ ਅਸੰਤੁਸ਼ਟ ਵਿਦਿਆਰਥੀਆਂ ਦੇ ਹੱਕ ਵਿਚ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਦੇ ਵਲੋਂ ਜੀਐਨਡੀਯੂ ਦੇ ਮੁੱਖ ਗੇਟ ਤੇ ਫੈਡਰੇਸ਼ਨ ਦੇ ਸੁਬਾਈ ਆਗੂ ਅਜੈ ਫਿਲੋਰ ਦੀ ਅਗਵਾਈ ਤੇ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਸੁਬਾ ਆਗੂ ਸਰਬਜੀਤ ਸਿੰਘ ਹੈਰੀ ਦੇ ਪ੍ਰਬੰਧਾਂ ਹੇਠ ਬੁੱਧਵਾਰ ਤੋਂ ਸ਼ੁਰੂ ਕੀਤਾ ਗਿਆ ਰੋਸ ਧਰਨਾ ਤੇ ਭੁੱਖ ਹੜਤਾਲ ਅੱਜ ਤੀਸਰੇ ਦਿਨ ਵਿਚ ਦਾਖਲ ਹੋ ਗਈ।ਇਸ ਦੋਰਾਨ ਸੰਨੀ ਫਿਲੋਰ, ਅੰਮ੍ਰਿਤਪਾਲ ਸਿੰਘ, ਮੱਖਣ ਫਿਲੋਰ ਆਦਿ ਭੁੱਖ ਹੜਤਾਲ ਤੇ ਬੈਠੇ।ਜਦੋਂ ਕਿ ਖਬਰ ਲਿਖੇ ਜਾਣ ਤੱਕ ਫੈਡਰੇਸ਼ਨ ਆਗੂ ਸੋਨੂੰ ਢੇਸੀ, ਹਰਪ੍ਰੀਤ ਕੋਰ, ਪਵਿੱਤਰਪਾਲ ਕੋਰ, ਵਤਨਦੀਪ ਕੋਰ ਤੇ ਜਸਪ੍ਰੀਤ ਕੋਰ ਦੀ ਲਗਾਤਾਰ ਭੁੱਖ ਹੜਤਾਲ 55 ਘੰਟਿਆਂ ਵਿੱਚ ਦਾਖਲ ਹੋ ਗਈ।ਇਸ ਸਮੱਸਿਆ ਨਾਲ ਜੁਝ ਰਹੇ ਵਿਦਿਆਰਥੀਆਂ ਨੇ ਵੀ ਇਸ ਧਰਨੇ ਵਿਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ ਹੈ।ਜਦੋਂ ਕਿ ਫੈਡਰੇਸ਼ਨ ਦੀਆਂ ਭਰਾਤਰੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਸੁਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਸੁਰਜੀਤ ਦੁੱਧਰਾਏ, ਜਮਹੂਰੀ ਕਿਸਾਨ ਸਭਾ ਦੇ ਡਾ: ਸਤਨਾਮ ਸਿਘ ਅਜਨਾਲਾ, ਦਿਹਾਤੀ ਮਜਦੂਰ ਸਭਾ ਦੇ ਕਾਮਰੇਡ ਡਾ: ਬਲਵਿੰਦਰ ਸਿੰਘ ਛੇਹਰਟਾ, ਜਸਪਾਲ ਸਿੰਘ ਢਿੱਲੋਂ ਝਬਾਲ, ਨਿਰਮਾਣ ਮਜਦੂਰ ਯੂਨੀਅਨ ਦੇ ਗੌਤਮ, ਮੰਡ ਵੇਟ ਅਬਾਦਕਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਜਾਮਾਰਾਏ ਆਦਿ ਨੇ ਵੀ ਵਿਦਿਆਰਥੀਆਂ ਦੇ ਇਸ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ।ਇਸੇ ਦੋਰਾਨ ਜੀਐਨਡੀਯੂ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਰੇਬਾਜੀ ਤੇ ਪਿੱਟ ਸਿਆਪਾ ਵੀ ਕੀਤਾ ਗਿਆ।ਇਸ ਮੋਕੇ ਸੁੱਖ ਸੰਗਤਪੁਰਾ, ਕਿਰਨਦੀਪ ਕੋਰ, ਨਵਦੀਪ ਸਿਘ, ਰਣਜੀਤ ਸਿੰਘ, ਜਸਵਿੰਦਰ ਕੋਰ, ਮਨਪ੍ਰੀਤ ਸਿੰਘ, ਪ੍ਰਿੰਸ, ਜੈਦੀਪ, ਸੰਦੀਪ ਕੋਰ, ਰਿਸ਼ਭ, ਰਿੱਕੀ ਨਵਪ੍ਰੀਤ ਕੋਰ, ਵਿਪਿਨ ਕੁਮਾਰ, ਭੁਪਿੰਦਰ ਸਿੰਘ, ਗੁਲਸ਼ਨ ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply