Tuesday, March 31, 2026

ਸਕਰਟ ‘ਤੇ ਪੰਜ ਪਿਆਰੇ ਤੇ ਨਿਸ਼ਾਨ ਸਾਹਿਬ ਦੀ ਫੋਟੋ ਛਾਪਣ ਦੇ ਖਿਲਾਫ ਦਿੱਲੀ ਕਮੇਟੀ ਨੇ ਡਿਜ਼ਾਈਨਰ ਨੂੰ ਭੇਜਿਆ ਪੱਤਰ

ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਕਰਨ ਦੀ ਵੀ ਦਿੱਤੀ ਗਈ

ਨਵੀਂ ਦਿੱਲੀ, 24 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਉੱਘੇ ਫੈਸ਼ਨ ਡਿਜ਼ਾਇਨਰ ਤਰੁਣ ਤਹਿਲਿਆਨੀ ਵੱਲੋਂ ਸਕਰਟ ਦੇ ਉਪਰ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨ ਸਾਹਿਬ ਦੀ ਫੋਟੋ ਛਾਪਣ ਅਤੇ ਇੱਕ ਬਜ਼ੁਰਗ ਸਿੱਖ ਨੂੰ ਤਾਸ਼ ਖੇਡਦਾ ਹੋਇਆ ਦਿਖਾਉਣ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ ਤਹਿਲਿਆਨੀ ਨੂੰ ਇਸ ਸਬੰਧੀ ਹਦਾਇਤੀ ਪੱਤਰ ਜ਼ਾਰੀ ਕੀਤਾ ਗਿਆ ਹੈ।ਕਮੇਟੀ ਦੇ ਮੁੱਖ ਪ੍ਰਸ਼ਾਸਕ ਅਜਮੇਰ ਸਿੰਘ ਜਾਰੀ ਇਸ ਪੱਤਰ ਵਿੱਚ ਇਸ ਉਕਤ ਸਕਰਟ ਦੀ ਖਰੀਦ ਤਹਿਲਿਆਨੀ ਦੇ ਇੰਪੋਰੀਓ ਮਾਲ, ਵਸੰਤ ਕੁੰਜ ਦੇ ਸਟੋਰ ਤੋਂ ਬੀਬਾ ਸਤਵਿੰਦਰ ਕੌਰ ਵੱਲੋਂ ਆਪਣੇ ਕਰੇਡਿਟ ਕਾਰਡ ਰਾਹੀਂ 9900 ਰੁਪਏ ਵਿੱਚ ਖਰੀਦਣ ਦੀ ਜਾਣਕਾਰੀ ਦਿੱਤੀ ਗਈ ਹੈ।ਸਕਰਟ ਦੇ ਉਪਰ ਧਾਰਮਿਕ ਚਿੰਨ੍ਹਾਂ ਦੀ ਪ੍ਰਿੰਟਿੰਗ ਕਰਨ ਨੂੰ ਇਤਰਾਜ਼ਯੋਗ ਦੱਸਦੇ ਹੋਏ ਸਿੱਖ ਸਿਧਾਂਤਾ ਦੇ ਖਿਲਾਫ ਹੋਏ ਇਸ ਕਾਰਜ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗਣ ਦਾ ਖਦਸਾ ਵੀ ਜਤਾਇਆ ਗਿਆ ਹੈ।ਸਿੱਖ ਸਿਧਾਂਤਾ ਦਾ ਹਵਾਲਾ ਦਿੰਦੇ ਹੋਏ ਇਸ ਤਰ੍ਹਾਂ ਦੀ ਪ੍ਰਿੰਟਿੰਗ ਨੂੰ ਕੱਪੜਿਆਂ ਤੇ ਕਰਨ ਨੂੰ ਗੈਰ ਵਾਜਿਬ ਵੀ ਦੱਸਿਆ ਗਿਆ ਹੈ।

       ਇਸ ਕਿਸਮ ਦੀਆਂ ਸਾਰੀਆਂ ਸਕੱਰਟਾਂ ਨੂੰ ਆਪਣੇ ਸਮੂਹ ਸਟੋਰਾਂ ਤੋਂ ਅਤੇ ਵੇਚੀਆਂ ਜਾ ਚੁੱਕੀਆਂ ਸਕਰਟਾਂ ਨੂੰ ਵੀ ਬਿਨਾਂ ਕਿਸੇ ਦੇਰੀ ਦੇ 15 ਦਿਨਾਂ ਦੇ ਅੰਦਰ ਵਾਪਿਸ ਮੰਗਵਾਉਣ ਦੀ ਵੀ ਹਦਾਇਤ ਇਸ ਪੱਤਰ ਰਾਹੀਂ ਦਿੱਤੀ ਗਈ ਹੈ।ਹਦਾਇਤ ‘ਤੇ ਗੌਰ ਨਾ ਕਰਨ ਦੀ ਸੂਰਤ ਵਿੱਚ ਤਹਿਲਿਆਨੀ ਦੇ ਖਰਚੇ ‘ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਮੇਟੀ ਵੱਲੋਂ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਤਹਿਲਿਆਨੀ ਨੂੰ ਭੱਵਿਖ ਵਿੱਚ ਇਸ ਤਰ੍ਹਾਂ ਦੇ ਕਾਰਜਾਂ ਤੋਂ ਸੰਕੋਚ ਕਰਨ ਦੀ ਬੇਨਤੀ ਕਰਦੇ ਹੋਏ ਕਮੇਟੀ ਕੋਲੋ ਬਿਨਾ ਸ਼ਰਤ ਆਪਣੇ ਇਸ ਕਾਰਜ ਸਬੰਧੀ ਮੁਆਫੀ ਭੇਜਣ ਦੀ ਹਿਦਾਇਤ ਵੀ ਦਿੱਤੀ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply