
ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਦੀ ਨੌਜਵਾਨੀ ਨੂੰ ਪਗੜੀ ਦੀ ਮਹੱਤਤਾ ਦੇ ਪੱਗ ਦੇ ਸਤਿਕਾਰ ਤੋਂ ਜਾਣੂ ਕਰਵਾਉਣ ਦੇ ਪੱਗ ਨਾਲ ਹੁੰਦੀ ਸਰਦਾਰੀ ਵਿਸ਼ੇ ਨੂੰ ਘਰ ਘਰ ਪਹੁੰਚਾਊਣ ਦੇ ਮਕਸਦ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਅੰਤਰਰਾਸ਼ਟਰੀ ਸੰਸਥਾ) ਜਲੰਧਰ ਰੋਡ ਬਟਾਲਾ ਵੱਲੋਂ ਦਸਤਾਰ ਸਿਖਲਾਈ ਦੇ ਨਾਲ ਦਸਤਾਰ ਸਜਾਉਣ ਦੇ ਮੁਕਾਬਲੇ ਆਯੋਜਿਤ ਕੀਤੇ ਗਏ। ਸੁਸਾਇਟੀ ਦੇ ਸਕੱਤਰ ਸ੍ਰੀ ਡਾ. ਰਮਨਦੀਪ ਸਿੰਘ, ਮੈਬਰਾਂ ਤੇ ਸਮੂਹ ਸੰਗਤ ਵੱਲੋ ਕਰਵਾਏ ਗਏ ਦਸਤਾਰ ਮੁਕਾਬਲਿਆਂ ਦੌਰਾਨ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ, ਦੂਰ ਦੁਰਾਡੇ ਪਿੰਡਾਂ ਤੋਂ ਨੌਜਵਾਨਾਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ।ਦਸਤਾਰਬੰਦੀ ਪਹਿਲੇ ਗਰੁਪ ਵਿੱਚ ਮਨਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਕੰਵਲਜੋਤ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਸਰੇ ਸਥਾਂਨ ਤੇ ਰਹੇ।ਦੂਸਰੇ ਗਰੁੱਪ ਵਿੱਚ ਸੁਖਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਜਸਮੀਤ ਸਿੰਘ ਨੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ।ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਨੌਜਵਾਨਾਂ ਨੂੰ ਸਰਦਾਰ ਪਗੜੀ ਸੈਂਟਰ ਵੱਲੋਂ ਦਸਤਾਰ ਤੇ ਮੋਮੈਟੋ ਭੇਟ ਕੀਤੇ ਤੇ ਸਨਮਾਨ ਕੀਤਾ।ਸਮੂੱਚੇ ਪ੍ਰੋਗਰਾਮ ਦੌਰਾਨ ਸਾਰੇ ਹੀ ਹਿੱਸਾ ਲੈਣ ਵਾਲਿਆਂ ਨੂੰ ਮੈਡਲ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੂਰ ਦੂਰ ਤੋਂ ਪਹੁੰਚੀ ਸੰਗਤਾਂ ਤੋਂ ਇਲਾਵਾ ਮਹਿੰਦਰ ਸਿੰਘ ਪ੍ਰਧਾਨ, ਯੋਧਬੀਰ ਸਿੰਘ ਮੀਤ ਪ੍ਰਧਾਨ, ਡਾ ਰਮਨਦੀਪ ਸਿੰਘ ਸਕੱਤਰ, ਗੁਰਚਰਨ ਸਿੰਘ, ਨਰਿੰਦਰ ਸਿੰਘ ਕਾਲੜਾ, ਗਿਆਨੀ ਭੂਪਿੰਦਰ ਸਿੰਘ, ਦਲੀਪ ਸਿੰਘ ਲੂਥਰਾ, ਧਰਮ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ, ਗੁਰਚਰਨ ਸਿੰਘ, ਰਾਜਬੀਰ ਸਿੰਘ, ਰਵਿੰਦਰਪਾਲ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ, ਤਲਵਿੰਦਰ ਸਿੰਘ, ਹਰਮੀਤ ਸਿੰਘ, ਦਵਿੰਦਰਪਾਲ ਸਿੰਘ, ਬੀਬੀ ਬਲਬੀਰ ਕੌਰ, ਗੁਰਸ਼ਰਨ ਕੌਰ, ਗੁਰਮੀਤ ਕੌਰ, ਸੁਖਬੀਰ ਕੌਰ, ਸਿਮਰਨਪ੍ਰੀਤ ਕੌਰ, ਰਾਜਦੀਪ ਸਿੰਘ, ਭੁਪਿੰਦਰ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ।ਗੁਰੂ ਕਾ ਲੰਗਰ ਅਤੂਟ ਵਰਤਿਆ।
Punjab Post Daily Online Newspaper & Print Media