Sunday, April 26, 2026

ਅਵਿਨਾਸ਼ ਰਾਏ ਖੰਨਾ ਤੇ ਅਨਿੰਦਿਤਾ ਮਿਤਰਾ ਨੇ ਬਾਲ ਸੁਧਾਰ ਘਰ, ਓਲਡ ਏਜ ਤੇ ਚਿਲਡਰਨ ਹੋਮ ਦਾ ਕੀਤਾ ਦੌਰਾ

ਮੈਂਬਰ ਰਾਜ ਸਭਾ ਨੇ ਆਧੁਨਿਕ ਸੀਵਰੇਜ਼ ਲਈ 14 ਲੱਖ ਰੁਪਏ ਦਾ ਚੈਕ ਪ੍ਰਸ਼ਾਸਨ ਨੂੰ ਸੌਂਪਿਆ

PPN2704201511

ਹੁਸ਼ਿਆਰਪੁਰ, 27 ਅਪ੍ਰੈਲ (ਸਤਵਿੰਦਰ ਸਿੰਘ) – ਮੈਂਬਰ ਰਾਜ ਸਭਾ ਸ੍ਰੀ ਅਵਿਨਾਸ ਰਾਏ ਖੰਨਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅੱਜ ਸਾਂਝੇ ਤੌਰ ਤੇ ਰਾਮ ਕਲੋਨੀ ਕੈਂਪ ਵਿਖੇ ਬਾਲ ਸੁਧਾਰ ਘਰ, ਓਲਡ ਹੇਜ਼ ਹੋਮ ਅਤੇ ਗਰੀਬ ਤੇ ਬੇਸਹਾਰਾ ਬੱਚਿਆਂ ਦੇ ਚਿਲਡਰਨ ਹੋਮ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ। ਉਨ੍ਹਾਂ ਨੇ ਇਸ ਮੌਕੇ ਤੇ 78 ਲੱਖ ਰੁਪਏ ਦੀ ਲਾਗਤ ਨਾਲ ਚਲ ਰਹੇ ਇਮਾਰਤ ਦੀ ਉਸਾਰੀ ਦੇ ਕੰਮ ਨੂੰ ਵੀ ਦੇਖਿਆ। ਉਨ੍ਹਾਂ ਨੇ ਬਾਲ ਸੁਧਾਰ ਘਰ ਵਿੱਚ ਰਹਿ ਰਹੇ ਹਵਾਲਾਤੀਆਂ /ਕੈਦੀਆਂ, ਓਲਡ ਏਜ ਹੋਮ ਵਿੱਚ ਬਜ਼ੁਰਗਾਂ ਅਤੇ ਚਿਲਡਰਨ ਹੋਮ ਵਿੱਚ ਰਹਿ ਰਹੇ ਗਰੀਬ ਤੇ ਬੇ-ਸਹਾਰਾ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਮੈਂਬਰ ਰਾਜ ਸਭਾ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਇਸ ਮੌਕੇ ਤੇ ਉਪਰੋਕਤ ਇਮਾਰਤਾਂ ਵਿੱਚ ਪੈਣ ਵਾਲੇ ਆਧੁਨਿਕ ਸੀਵਰੇਜ ਦੇ ਕੰਮਾਂ ਲਈ 14 ਲੱਖ ਰੁਪਏ ਦਾ ਚੈਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੂੰ ਸੌਂਪਿਆ। ਸ੍ਰੀ ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਬਾਲ ਵਿਕਾਸ ਪ੍ਰੀਸ਼ਦ ਨੇ ਭਰੋਸਾ ਦੁਆਇਆ ਹੈ ਕਿ ਇਥੇ ਰਹਿ ਬੱਚਿਆਂ ਨੂੰ ਬੂਟ ਤੇ ਵਰਦੀਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਸ੍ਰੀ ਖੰਨਾ ਨੇ ਬਾਲ ਸੁਧਾਰ ਵਿੱਚ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ-ਆਪ ਨੂੰ ਅਨਾਥ ਮਹਿਸੂਸ ਨਾ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਬੱਚਿਆਂ ਨੂੰ ਆਪਸੀ ਪ੍ਰੇਮ ਭਾਵਨਾ ਅਤੇ ਅਨੁਸ਼ਾਸ਼ਨ ਵਿੱਚ ਰਹਿਣ ਲਈ ਕਿਹਾ ਤਾਂ ਜੋ ਉਹ ਇੱਕ ਚੰਗੇ ਸ਼ਹਿਰੀ ਵਜੋਂ ਬਣ ਕੇ ਇਥੋਂ ਜਾਣ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਆਰ ਐਸ ਬੈਂਸ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੂਮਨਦੀਪ ਕੌਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਗਦੀਸ਼ ਮਿਤਰ, ਸੰਜੀਵ ਤਲਵਾੜ, ਸੁਪਰਡੰਟ ਚਿਲਡਰਨ ਹੋਮ ਨਰੇਸ਼ ਕੁਮਾਰ, ਡਾ. ਮਨੋਹਰ ਲਾਲ, ਸੀ ਡੀ ਪੀ ਓ ਤਜਿੰਦਰ ਕੌਰ, ਐਕਸੀਅਨ ਸੀਵਰੇਜ਼ ਬੋਰਡ ਸਤਨਾਮ ਸਿੰਘ, ਐਸ ਡੀ ਓ ਰਵਿੰਦਰ ਸਿੰਘ, ਜੇ ਈ ਸੁਸ਼ੀਲ ਬਾਂਸਲ ਅਤੇ ਹੋਰ ਸਬੰਧਤ ਅਫ਼ਸਰ ਹਾਜ਼ਰ ਸਨ।

Check Also

ਆਈ.ਏ.ਐਸ ਅਫਸਰ ਗੁਰਕੰਵਲ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ) – ਸਾਲ 2025 ਬੈਚ ਦੇ ਸਿਲੈਕਟ ਹੋਏ ਆਈ.ਏ.ਐਸ ਅਫਸਰ ਗੁਰਕੰਵਲ …

Leave a Reply