ਮੁਲਾਜਮ ਮਾਰੂ ਨੀਤੀ ਵਾਲੀ ਸਰਕਾਰ ਨੂੰ ਨੱਥ ਪਾਉਣ ਲਈ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ – ਰਕੇਸ਼ ਕੁਮਾਰ
ਹੁਸ਼ਿਆਰਪੁਰ, 27 ਅਪ੍ਰੈਲ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵਲੋ ਸਰਕਾਰੀ ਮਹਿਕਮਿਆਂ ਉਤੇ ਦਿਨ ਪੁਰ ਦਿਨ ਨਿਜੀਕਰਨ ਕੁਹਾੜਾ ਵੱਧਦਾ ਹੀ ਜਾ ਰਿਹਾ ਹੈ ਤੇ ਨਵੇ-ਨਵੇ ਤਰੀਕਿਆਂ ਨਾਲ ਮੁਲਾਜਮਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ।ਇਹ ਸਾਰਾ ਨਤੀਜਾ ਮੁਲਾਜਮਾਂ ਦੀਆਂ ਵੱਖ-ਵੱਖ ਜਥੇਬਦੀਆ ਬਣਨਾ ਤੇ ਮੁਲਾਜਮ ਮੁਹਾਜ ਨੂੰ ਇਕ ਝੰਡੇ ਥੱਲੇ ਹੋ ਕੇ ਸਰਕਾਰ ਨਾਲ ਲੜਾਈ ਨਾ ਲੜਨਾ ਤੇ ਉਹ ਦਿਨ ਦੂਰ ਨਹੀ ਜਦੋ ਸਾਰੇ ਦਾ ਸਾਰਾ ਪਬਲਿਕ ਸੈਕਟਰ ਪੰਜਾਬ ਸਰਕਾਰ ਨੇ ਪ੍ਰਾਈਵੇਟ ਠੇਕੇਦਾਰ ਨੂੰ ਵੇਚ ਦੇਣਾ ਹੈ। ਇਹਨਾਂ ਗੱਲਾ ਦਾ ਪ੍ਰਗਟਾਵਾ ਡਰਾਇਵਰ ਯੂਨੀਅਨ ਦੇ ਸੂਬਾ ਕਮੇਟੀ ਮੈਬਰ ਸਰਬਪ੍ਰੀਤ ਸਿੰਘ ਨੇ ਸਬੋਧਨ ਕਰਦੇ ਹੋਏ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਆਉਣ ਵਾਲੇ ਸਮੇ ਵਿੱਚ ਡਰਾਇਵਰਾਂ ਤੇ ਚੌਥਾ ਦਰਜਾ ਕਰਮਚਾਰੀਆਂ ਦੀ ਭਰਤੀ ਬੰਦ ਅਤੇ ਖਾਲੀ ਪੋਸਟਾਂ ਖਤਮ ਕਰਨ ਪੱਤਰ ਜਾਰੀ ਕੀਤਾ ਹੈ, ਉਸ ਦੀ ਸਖਤ ਸਬਦਾਂ ਵਿੱਚ ਨਖੇਧੀ ਕੀਤੀ ਜਾਂਦੀ ਹੈ । ਉਹਨਾ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲ ਸੂਬੇ ਦੇ ਮਜਦੂਰ, ਮੁਲਾਜਮ, ਕਿਸਾਨ ਅਤੇ ਲੋਕਾਂ ਲਈ ਵਧੀਆ ਨੀਤੀ ਨਹੀ ਹੈ ਤੇ ਇਹਨਾ ਪੰਜਾਬ ਦੇ ਵੀਜੀਰਾਂ ਦੀ ਜਰੂਰਤ ਕੀ ਹੈ ਤੇ ਰੋਜਾਨਾ ਲੱਖਾ ਰੁਪਏ ਪੰਜਾਬ ਦੇ ਲੋਕਾਂ ਤੇ ਬੋਝ ਪੈ ਰਿਹਾ ਹੈ। ਇਸ ਨਾਲੋ ਤੇ ਚੰਗਾ ਤੇ ਸੂਬੇ ਵਿੱਚ ਗਵਰਨਰੀ ਰਾਜ ਲਾਗੂ ਹੋਣ ਚਾਹੀਦਾ ਤਾ ਜੋ ਸੂਬੇ ਨੂੰ ਕਰਜਾਈ ਹੋਣ ਤੇ ਬਚਾਇਆ ਜਾ ਸਕੇ।
ਇਸ ਮੌਕੇ ਕਲਾਸ ਫੋਰ ਯੂਨੀਅਨ ਦੇ ਪ੍ਰਧਾਨ ਰਕੇਸ਼ ਕੁਮਾਰ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਜੋ ਪੱਤਰ ਸਰਕਾਰ ਵਲੋ ਜਾਰੀ ਕੀਤੀ ਹੈ ਉਸ ਵਿੱਚ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਡਰਾਇਵਰਾਂ ਤੇ ਚੋਥਾ ਦਰਜਾ ਕਾਮਿਆ ਦੇ ਜੋ ਅਹੁਦੇ ਹਨ ਉਹ ਬੇਸੱਕ ਇਸ ਵੇਲੇ ਪੱਕੇ ਤਰਾਂ ਨਾਲ ਭਰੇ ਹੋਏ ਹਨ, ਉਹਨਾ ਤੇ ਤਾਇਨਾਤ ਕਰਮਚਾਰੀ ਦੀ ਰਿਟਾਇਰਮੈਟ, ਅਸਤੀਫਾ ਦੇਣ ਜਾਂ ਮੌਤ ਆਦਿ ਦੀ ਸਥਿਤੀ ਵਿੱਚ ਅੱਗੇ ਤੋ ਇਹ ਅਹੁਦੇ ਖਤਮ ਸਮਝੇ ਜਾਣਗੇ।ਉਹਨਾ ਪੰਜਾਬ ਦੇ ਸਮੂਹ ਮੁਲਜਮਾ ਨੂੰ ਅਪੀਲ ਕੀਤੀ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਸੰਘਰਸ਼ ਲੜਨਾ ਚਾਹੀਦਾ ਹੈ ਤਾ ਇਸ ਪੰਜਾਬ ਦੀ ਮੁਲਜਮਾ ਮਾਰੂ ਨੀਤੀ ਵਾਲੀ ਸਰਕਾਰ ਨੂੰ ਤਾ ਹੀ ਨੱਥ ਪਾਈ ਜਾ ਸਕਦੀ ਸਕੇ।ਨਹੀ ਤਾ ਆਉਣ ਵਾਲੇ ਸਮੇ ਵਿੱਚ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੇ ਕਦੇ ਮਾਫ ਨਹੀ ਕਰਨਾ।ਉਹਨਾ ਇਹ ਵੀ ਦੱਸਿਆ ਕਿ ਇਸ ਮੁੱਦੇ ਤੇ ਸਾਰੀਆ ਫੈਡਰੇਸ਼ਨ ਇਕ ਮੰਚ ਤੇ ਇਕੱਠੀਆ ਹੋ ਕੇ ਲੜਾਈ ਦੇਣ ਜਾ ਰਹੀਆ ਹਨ ਜਦੋ ਵੀ ਜਥੇਬੱਦੀ ਵਲੋ ਸੰਘਰਸ਼ ਦੀ ਕਾਲ ਆਉਦੀ ਤੇ ਸਾਨੂੰ ਇਕੱਠੇ ਹੋ ਕੇ ਸੰਘਰਸ਼ ਲੜਨਾ ਚਹੀਦੀ ਹੈ।ਇਸ ਮੋਕੇ ਹੋਰਨਾ ਤੋ ਇਲਾਵਾਂ ਪਰਮਜੀਤ ਸਿੰਘ, ਬਲਵੀਰ ਸਿੰਘ, ਹਰਮਿੰਦਰ ਸਿੰਘ, ਕਰਨੈਲ ਸਿੰਘ, ਅਸੋਕ ਕੁਮਾਰ, ਰਜੇਸ਼ ਕੁਮਾਰ ਪ੍ਰਧਾਨ ਐਟੀਲਾਰਵਾ ਸਕੀਮ, ਪ੍ਰੇਮ ਚੰਦ, ਯਸਪਾਲ, ਕਿਸੋਰੀ ਲਾਲ, ਸ਼ੁਭਾਸ ਚੰਦ ਆਦਿ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media
