Tuesday, March 17, 2026

ਸਰਨਾ ਦੇ ਖਿਲਾਫ ਬਾਲਾ ਸਾਹਿਬ ਹਸਪਤਾਲ ਦੇ ਮਸਲੇ ‘ਤੇ ਕਾਨੂੰਨੀ ਘੇਰੇਬੰਦੀ ਹੋਈ ਤੇਜ਼

PPN2804201503

ਨਵੀਂ ਦਿੱਲੀ, 28, ਅਪ੍ਰੈਲ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਖਿਲਾਫ 18 ਫਰਵਰੀ 2012 ਨੂੰ ਧਾਰਾ 420 ਦੇ ਤਹਿਤ ਥਾਨਾ ਸਨਲਾਈਟ ਕਾਲੌਨੀ ਵਿਖੇ ਦਰਜ ਹੋਏ ਗਬਨ ਅਤੇ ਧੋਖਾਧੜੀ ਦੇ ਮੁਕਦਮੇ ਵਿੱਚ ਕਾਨੂੰਨੀ ਸ਼ਿਕੰਜਾ ਕੱਸਣ ਦਾ ਰਾਹ ਪੱਧਰਾ ਹੋ ਗਿਆ ਹੈ।ਬੀਤੇ ਲੰਬੇ ਸਮੇਂ ਤੋਂ ਬਾਲਾ ਸਾਹਿਬ ਹਸਪਤਾਲ ਨੂੰ ਚਾਲੂ ਕਰਵਾਉਣ ਵਾਸਤੇ ਕਾਨੂੰਨੀ ਲੜਾਈ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਨੇ ਸਾਕੇਤ ਕੋਰਟ ਦੀ ਮਾਣਯੋਗ ਜੱਜ ਸਾਹਿਬਾ ਵੀਨਾ ਰਾਣੀ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਡੀ.ਡੀ.ਏ. ਨੂੰ ਇਸ ਸਬੰਧ ਵਿੱਚ ਅਦਾਲਤ ਵੱਲੋਂ ਨੋਟਿਸ ਜਾਰੀ ਕਰਨ ਦੀ ਜਾਣਕਾਰੀ ਦਿੱਤੀ। ਭੋਗਲ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਇਸ ਮਸਲੇ ਤੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨਰੇਸ਼ ਨੇ ਖੁਦ ਅਦਾਲਤ ਵਿੱਚ ਸਰਨਾ ਦੇ ਖਿਲਾਫ ਇਸ ਮਸਲੇ ਵਿੱਚ ਜਾਂਚ ਨੂੰ ਪੁੂਰਾ ਕਰਨ ਵਾਸਤੇ ਵੱਡੀ ਮਾਤਰਾ ਵਿੱਚ ਸਬੂਤ ਮੋੌਜੂਦ ਹੋਣ ਦਾ ਦਾਅਵਾ ਕੀਤਾ ਹੈ।ਇਸ ਦੇ ਨਾਲ ਹੀ ਡੀ.ਡੀ.ਏ. ਦੇ ਡਿਪਟੀ ਡਾਇਰੈਕਟਰ ਨੂੰ ਇਸ ਸਬੰਧ ਵਿੱਚ ਡੀ.ਡੀ.ਏ. ਕੋਲ ਮੌਜੂਦ ਸਾਰੇ ਸਬੂਤਾਂ ਨੂੰ ਦਿੱਲੀ ਪੁਲਿਸ ਨੂੰ ਦੇਣ ਦਾ ਵੀ ਆਦੇਸ਼ ਦਿੰਦੇ ਹੋਏ ਕੋਰਟ ਨੇ ਇਸ ਬਾਰੇ 2 ਮਈ 2015 ਨੂੰ ਅਗਲੀ ਪੇਸ਼ੀ ਮੌਕੇ ਸਟੇਟਸ ਰਿਪੋਰਟ ਫਾਈਲ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਭੋਗਲ ਨੇ ਬੀਤੇ 38 ਮਹੀਨਿਆਂ ਤੋਂ ਦਿੱਲੀ ਪੁਲਿਸ ਵੱਲੋਂ ਵਰਤੀ ਗਈ ਢਿੱਲ ਨੂੰ ਨਜਾਇਜ਼ ਦੱਸਦੇ ਹੋਏ ਕੌਮ ਦੀ ਜਾਇਦਾਦ ਨੂੰ ਖੁਰਦ ਮੁਰਦ ਕਰਨ ਦੇ ਦੋਸ਼ਾਂ ਵਿੱਚ ਸਰਨਾ ਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply