
ਨਵੀਂ ਦਿੱਲੀ, 28, ਅਪ੍ਰੈਲ (ਅੰਮ੍ਰਿਤ ਲਾਲ ਮੰਨਣ) -ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਈ.ਟੀ. ਮੁੱਖੀ ਵਿਕ੍ਰਮ ਸਿੰਘ ਦੀ ਪ੍ਰੇਰਣਾ ਸਦਕਾ ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਸੈਕਟਰ 7 ਰੋਹਿਣੀ ਵੱਲੋਂ ਦਸਤਾਰਬੰਦੀ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿਚ 10 ਤੋਂ 18 ਸਾਲ ਦੇ ਬੱਚਿਆਂ ਨੇ ਸੋਣੀਆਂ ਦਸਤਾਰਾਂ ਸਜਾਕੇ ਦੂਜੇ ਬੱਚਿਆਂ ਸਾਹਮਣੇ ਚੁਨੌਤੀ ਪੇਸ਼ ਕੀਤੀ। ਜੇਤੂ ਬੱਚਿਆਂ ਨੂੰ ਇਨਾਮ ਵੱਜੋਂ ਯਾਦਗਾਰੀ ਚਿੰਨ੍ਹ ਅਤੇ ਨਗਦ ਇਨਾਮ ਦੇ ਕੇ ਪ੍ਰਤਿਯੋਗਿਤਾ ਦੇ ਜੱਜ ਸਾਹਿਬਾਨ ਵਿਕ੍ਰਮ ਸਿੰਘ, ਕੰਫਰਡੇਸ਼ਨ ਆਫ ਸਿੰਘ ਸਭਾ ਰੋਹਿਣੀ ਦੇ ਪ੍ਰਧਾਨ ਜੇ.ਪੀ. ਸਿੰਘ ਅਤੇ ਗੁਰਦੁਆਰਾ ਸਿੰਘ ਸਭਾ ਸੇਕਟਰ 7 ਦੇ ਪ੍ਰਧਾਨ ਅਨੂਪ ਸਿੰਘ ਨੇ ਬੱਚਿਆਂ ਨੂੰ ਦਸਤਾਰ ਦੀ ਲੋੜ ਅਤੇ ਕੌਮੀ ਨਿਸ਼ਾਨ ਵੱਜੋਂ ਦਸਤਾਰ ਦੀ ਪਛਾਣ ਤੋਂ ਵੀ ਜਾਣੂੰ ਕਰਵਾਇਆ।ਵਿਕ੍ਰਮ ਸਿੰਘ ਨੇ ਨੌਜਵਾਨਾਂ ਨੂੰ ਦਸਤਾਰ ਨੂੰ ਸਵੈਮਾਨ ਵਜੋਂ ਸਿਰ ਤੇ ਸਜਾਉਣ ਦਾ ਸੱਦਾ ਦਿੰਦੇ ਹੋਏ ਗੁਰਮਤਿ ਦੇ ਖਿਲਾਫ ਟੋਪੀਆਂ ਆਦਿਕ ਪਾਉਣ ਤੋਂ ਵੀ ਵਰਜਨ ਦੀ ਅਪੀਲ ਕੀਤੀ।ਇਸ ਮੌਕੇ ਅਕਾਲੀ ਆਗੂ ਸਤਬੀਰ ਸਿੰਘ ਵਿਰਦੀ, ਮਨਜੀਤ ਸਿੰਘ ਕੰਦਰਾ ਅਤੇ ਐਸ.ਪੀ. ਸਿੰਘ ਆਦਿਕ ਮੌਜੂਦ ਸਨ।
Punjab Post Daily Online Newspaper & Print Media