Saturday, June 20, 2026

ਸ਼੍ਰੋਮਣੀ ਕਮੇਟੀ ਵਲੋਂ ਸਮਝੋਤਾ ਐਕਸਪ੍ਰੈਸ ਰੇਂਲ ਦੇ ਯਾਤਰੂਆ ਨੂੰ ਲੰਗਰ ਛਕਾਇਆ

ਦੋ ਦਿਨ ਤੋਂ ਅਟਾਰੀ ਸਟੇਸ਼ਨ ‘ਤੇ ਰੁਕੇ ਸੀ ਪਾਕਿਸਤਾਨੀ ਯਾਤਰੂ

PPN2804201511

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤੀ ਪੰਜਾਬ ਅੰਦਰ ਬੀਤੇ ਦੋ ਦਿਨ੍ਹਾਂ ਤੋਂ ਕਿਸਾਨਾਂ ਵਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਚਲਾਏ ਜਾ ਰਹੇ ਰੇਂਲ ਰੋਕੋ ਅੰਦੋਲਨ ਦਾ ਖੁਮਿਆਜ਼ਾਂ ਬੀਤੇ ਦੋ ਦਿਨ ਤੋਂ ਸਮਝੋਤਾ ਐਕਸਪ੍ਰੈਂਸ ਰੇਂਲ ਦੇ ਮੁਸਾਫਰਾਂ ਨੂੰ ਵੀ ਭੁਗਤਨਾ ਪੈ ਰਿਹਾ ਹੈ ਜੋ ਦੋ ਦਿਨ੍ਹਾਂ ਤੋਂ ਰੇਲ ਰਾਹੀ ਪਾਕਿਸਤਾਨ ਤੋ ਆ ਕੇ ਭਾਰਤੀ ਦੇ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਅਟਾਰੀ ਵਿਖੇ ਭੁਖੇ ਪਿਆਸੇ ਬੈਠੇ ਹਨ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਤੋਂ ਅਟਾਰੀ ਰੇਲਵੇ ਸਟੇਸ਼ਨ ਵਿਖੇ ਬੀਤੇ ਦੋ ਦਿਨ੍ਹਾਂ ਤੋਂ ਫਸੇ ਭਾਰਤੀ, ਪਾਕਿਸਤਾਨੀ ਮੁਸਲਿਮ, ਹਿੰਦੂ ਅਤੇ ਸਿੱਖ ਪਰਿਵਾਰਾਂ ਲਈ ਸਕੱਤਰ ਮਨਜੀਤ ਸਿੰਘ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਗੁਰੂ ਕੇ ਲੰਗਰ ਲਗਾਏ ਗਏ ਜੋ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਵਲੋਂ ਆਪ ਅੱਜ ਅਟਾਰੀ ਰੇਲਵੇ ਸਟੇਸ਼ਨ ਵਿਖੇ ਫਸੇ ਯਾਤਰੂਆ ਨੂੰ ਛਕਾਇਆ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋ ਅੱਜ ਸਵੇਰੇ ਅਟਾਰੀ ਰੇਲਵੇ ਸਟੇਸ਼ਨ ਤੋਂ ਕਸਟਮ ਦੇ ਸਹਾਇਕ ਕਮਿਸ਼ਨਰ ਸ ਅਮਨਜੀਤ ਸਿੰਘ ਵਲੋਂ ਯਾਤਰੂ ਲਈ ਲੰਗਰ ਛਕਾਉਣ ਬਾਰੇ ਕਿਹਾ ਗਿਆ ਤਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਦੇ ਧਿਆਨ ਵਿੱਚ ਲਿਆ ਕੇ 300 ਯਾਤਰੂਆ ਲਈ ਮਨੁੱਖਤਾਂ ਦਾ ਫਰਜ਼ ਸਮਝਦਿਆ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਅਤੇ ਗੁਰਦੁਆਰਾ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਤੋਂ ਲੰਗਰ ਸਮੇਂਤ ਬਰਤਨ ਯਾਤਰੂਆ ਲਈ ਭੇਜਿਆ ਗਿਆ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply