ਨਵੀਂ ਦਿੱਲੀ, 29 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੀਤੇ ਦਿਨੀ ਦਿੱਲੀ ਵਿਖੇ ਖਾਲਸਾ ਪੰਥ ਦੀ ਮਾਣ-ਮਰਿਯਾਦਾ ਨੂੰ ਕਾਇਮ ਰੱਖਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਗਈ ਅਪੀਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਦਿੱਲੀ ਕਮੇਟੀ ਨੇ ਮੰਦਭਾਗਾ ਅਤੇ ਬੇਲੋੜਾ ਕਰਾਰ ਦਿੱਤਾ ਹੈ।ਕਮੇਟੀ ਦੇ ਸਾਬਕਾ ਜੁਆਇੰਟ ਸਕੱਤਰ ਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਬਾਦਲ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਪੰਥ ਦੀ ਚੜ੍ਹਦੀ-ਕਲਾ ਅਤੇ ਪੰਜਾਬ ਦੀ ਬੇਹਤਰੀ ਲਈ ਦੁੂਰਅੰਦੇਸ਼ੀ ਸੋਚ ਵਾਲੀ ਵਿਉਂਤਬੰਦੀ ਵੀ ਦੱਸਿਆ ਹੈ। ਬਾਦਲ ਵੱਲੋਂ ਪੰਜਾਬ ਦੇ ਨਾਲ ਬੀਤੇ ਲੰਬੇ ਸਮੇਂ ਦੌਰਾਨ ਕੇਂਦਰ ਸਰਕਾਰਾਂ ਵੱਲੋਂ ਸਿਆਸੀ, ਆਰਥਿਕ ਅਤੇ ਧਾਰਮਿਕ ਤੌਰ ਤੇ ਕੀਤੇ ਜਾ ਰਹੇ ਵਿਤਕਰੇ ਦੇ ਦਾਅਵੇ ਨੂੰ ਸਾਹਮਣੇ ਰੱਖਣ ਉਪਰੰਤ ਸਰਨਾ ਦੇ ਆਏ ਪ੍ਰਤੀਕ੍ਰਮ ਨੂੰ ਵੀ ਕਾਲਕਾ ਨੇ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ। ਕਾਲਕਾ ਨੇ ਸਰਨਾ ਭਰਾਵਾਂ ਨੂੰ ਪੁੱੱਛਿਆ ਕਿ ਪੰਜਾਬ ਅਤੇ ਕੌਮ ਦੀ ਬੇਹਤਰੀ ਲਈ ਸਾਫ ਨਿਯਤ ਅਤੇ ਨਿਧੱੜਕ ਸੋਚ ਨਾਲ ਵਿਚਾਰ ਰਖਨਾ ਮੋਮੋਠਗਣੀਆਂ ਕਿਵੇਂ ਹੋ ਗਿਆ ਹੈ?
ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾ ਦੀ ਜਥੇਬੰਦੀ ਹੈ ਇਸ ਲਈ ਗੁਰੁੂ ਘਰਾਂ ਦੇ ਸਤਿਕਾਰ ਅਤੇ ਲਮਕੇ ਪੰਥਕ ਮਸਲਿਆਂ ਨੂੰ ਹਲ ਕਰਵਾਉਣਾ ਸਾਡਾ ਇਕਲਾਖੀ ਫਰਜ਼ ਬਣਦਾ ਹੈ ਇਸ ਲਈ ਬਾਦਲ ਨੇ ਸਿੱਖ ਕੌਮ ਅਤੇ ਕਿਸਾਨਾ ਦੇ ਨਾਲ ਕੀਤੇ ਜਾ ਰਹੇ ਧੱਕੇ ਦਾ ਸਵਾਲ ਉਠਾਇਆ ਹੈ ਤੇ ਸਰਨਾ ਭਰਾਵਾਂ ਨੂੰ ਢਿੱਡ ਵਿੱਚ ਵੱਟ ਕਿਉਂ ਪੈ ਰਹੇ ਹਨ ? ਪੰਜਾਬ ਦੇ ਨਾਲ ਲਗਦੇ ਪੰਜਾਬੀ ਬੋਲਦੇ ਸ਼ਹਿਰਾ ਨੂੰ ਪੰਜਾਬ ਵਿੱਚ ਮਿਲਾਉਣ ਅਤੇ ਰਾਜਧਾਨੀ ਦੇ ਤੋੌਰ ਤੇ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਪੰਜਾਬ ਨੂੰ ਦੇਣ ਤੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਨਹੀਂ ਦੇਣ ਦੀ ਬਾਦਲ ਵੱਲੋਂ ਚੁੱਕੀ ਗਈ ਬੁਲੰਦ ਆਵਾਜ਼ ਦਾ ਸਮਰਥਨ ਕਰਦੇ ਹੋਏ ਕਾਲਕਾ ਨੇ ਸਰਨਾ ਭਰਾਵਾਂ ਵੱਲੋਂ ਇਸ ਮਸਲੇ ਨੂੰ ਪੰਜਾਬ ਵਿੱਚ ਅੱਤਵਾਦ ਫੈਲਣ ਦੇ ਜਤਾਏ ਜਾ ਰਹੇ ਖਦਸੇ ਨਾਲ ਜੋੜਨ ਨੂੰ ਵੀ ਗਲਤ ਕਰਾਰ ਦਿੱਤਾ। ਪੰਜਾਬ ਦੀ ਬੇਹਤਰੀ ਲਈ ਕਿਸਾਨਾ ਅਤੇ ਸਨਅਤਕਾਰਾਂ ਨੂੰ ਗਲਵਕੜੀ ਵਿੱਚ ਲੈ ਕੇ ਪੰਜਾਬ ਦੀ ਵਿਕਾਸ ਦਰ ਨੂੰ ਵਧਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਤੇ ਵੀ ਝਾਤ ਪਾਉਣ ਦੀ ਕਾਲਕਾ ਨੇ ਸਰਨਾ ਭਰਾਵਾਂ ਨੂੰ ਅਪੀਲ ਕੀਤੀ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media