
ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਓਵਰਆਲ ਚੈਂਮਪਿਅਨਸ਼ਿਪ ਟਰਾਫੀ 2012-13 ਅਤੇ 49,000 ਨਕਦ ਨਾਲ ਸਨਮਾਨਿਤ ਖਿਡਾਰੀਆਂ (ਪੁਰਸ਼ ਅਤੇ ਇਸਤਰੀਆਂ) ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਤੋਂ ਇਲਾਵਾ ਕਾਲਜ ਨੇ ਏ-ਡਵੀਜ਼ਨ ਕੈਟਾਗਰੀ ਵਿੱਚ 26,428 ਅੰਕਾ ਨਾਲ ਜਿੱਤ ਪ੍ਰਾਪਤ ਕੀਤੀ, ਜੋ ਕਿ ਲਗਾਤਾਰ ਤੀਸਰੀ ਜਿੱਤ ਹੈ।ਅਕੈਡਮਿਕ ਸਾਲ 2013-14 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕਰਵਾਈ ਗਈ ਅੰਤਰ ਕਾਲਜ ਪ੍ਰਤੀਯੋਗਤਾਵਾਂ ਵਿੱਚ 43 ਵਿਚੋਂ 39 ਪ੍ਰਤੀਯੋਗਿਤਾਵਾਂ ਵਿਦਿਆਰਥੀਆਂ ਨੇ 22 ਪ੍ਰਤੀਯੋਗਤਾਵਾਂ ਵਿਚ ਭਾਗ ਲੈ ਕੇ 37 ਪੁਜੀਸ਼ਨਾਂ ਹਾਸਲ ਕੀਤੀਆਂ। ਇਹ ਪੁਜੀਸ਼ਨਾਂ ਵੱਖ-ਵੱਖ ਪ੍ਰਤੀਯੋਗਤਾਵਾਂ ਜਿਵੇਂ ਟਗ ਆਫ ਵਾਰ, ਸ਼ੂਟਿੰਗ, ਸਾਫਟ ਬਾਲ, ਕ੍ਰਿਕੇਟ, ਟੇਬਲ ਟੈਨਿਸ, ਜੂਡੋ, ਆਰਚਰੀ ਕੰਮਪਾਊਂਡ, ਆਰਚਰੀ ਰਿਕਟਵ, ਫੈਂਨਸਿੰਗ, ਯੋਗਾ, ਪਾਵਰ ਲਿਫਟਿੰਗ, ਆਦਿ ਵਿਚ ਹਾਸਲ ਕੀਤੀਆਂ।13 ਟੀਮਾਂ ਨੂੰ ਪਹਿਲਾ ਰਨਰ ਅੱਪ ਦਰਜਾ ਬੈਡਮਿੰਟਨ, ਬਾਲ ਬੈਡਮਿੰਟਨ, ਰਾਈਫਲ ਸ਼ੂਟਿੰਗ, ਜਿਮਨਾਸਟਿਕ ਰਿਦਮਿਕ, ਹਾਕੀ, ਬਾਸਕਟ ਬਾਲ, ਯਾਚਿੰਗ, ਬੇਸਬਾਲ, ਵੇਟ ਲਿਫਟਿੰਗ, ਲਾਨ ਟੈਨਿੱਸ ਅਤੇ ਕੋਰਫਬਾਲ ਵਿਚ ਪ੍ਰਾਪਤ ਕੀਤਾ।2 ਟੀਮਾਂ ਨੇ ਦੂਸਰਾ ਰਨਰ ਅੱਪ ਦਰਜਾ ਫੁੱਟਬਾਲ ਅਤੇ ਜਿਮਨਾਸਟਿਕ ਆਰਟਿਸਟਿਕ ਵਿਚ ਪ੍ਰਾਪਤ ਕੀਤਾ। 6 ਮਾਰਚ 2014 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਆਯੋਜਿਤ 44ਵਾਂ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਵਿਚ 100 ਖਿਡਾਰਨਾਂ ਨੇ 10 ਲੱਖ ਦਾ ਕੈਸ਼ ਇਨਾਮ ਪ੍ਰਾਪਤ ਕੀਤਾ।ਦਰੋਨਾਚਾਰਯ ਅਰਜੁਨਾ ਐਵਾਰਡ ਨਾਲ ਸਨਮਾਨਿਤ ਸਰਦਾਰ ਬਹਾਦੁਰ ਸਿੰਘ ਚੌਹਾਨ ਵੀ ਮੌਕੇ ਤੇ ਚੀਫ਼ ਗੈਸਟ ਵਜੋਂ ਪੁੱਜੇ।ਖੇਡ ਵਿਭਾਗ ਦੀ ਮੁਖੀਆ ਮਿਸ਼ਿਜ਼. ਸਵੀਟੀ ਬਾਲਾ ਨੂੰ ਜੂਡੋ ਚੈਂਮਪਿਅਨਸ਼ਿਪ ਟੀਮ ਦੀ ਮਹਿਲਾ ਮੈਨੇਜਰ ਦੀ ਪਦਵੀ ਨਾਲ ਵੀ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਸੁਦਰਸ਼ਨ ਕਪੂਰ ਐਲ ਐਮ ਸੀ ਾ?ਪੋ ਨੇ ਖਿਡਾਰਨਾਂ ਦੇ ਅਦਭੁੱਤ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।ਉਹਨਾਂ ਨੇ ਖੇਡ ਵਿਭਾਗ ਦੀ ਮੁੱਖੀ ਸਵੀਟੀ ਬਾਲਾ ਤੇ ਸ਼੍ਰੀਮਤੀ ਸਵਿਤਾ ਕੁਮਾਰੀ ਤੇ ਰਜਵੰਤ ਕੌਰ ਨੂੰ ਖਿਡਾਰਨਾਂ ਦੇ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media