ਨਵੀਂ ਦਿੱਲੀ, 7 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਤਿਲਕ ਵਿਹਾਰ ਕਲੌਨੀ ‘ਚ ਇਕ ਪਲਾਟ ਵਿਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸੈਕੜਾਂ ਸੰਗਤਾਂ ਦੀ ਮੌਜੂਦਗੀ ਵਿਚ ਬੜੈ ਹੀ ਸ਼ਾਂਤਮਈ ਢੰਗ ਨਾਲ ਪਾਏ ਗਏ।ਬੀਤੇ ਦਿਨੀ ਇਸ ਸਥਾਨ ਤੇ ਲੜੀਵਾਰ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਦਿੱਲੀ ਪੁਲਿਸ ਵਲੋਂ ਅੱਧੀ ਰਾਤ ਨੂੰ ਰੁਕਵਾ ਦਿੱਤਾ ਗਿਆ ਸੀ ਜਿਸ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਡਟਵਾਂ ਵਿਰੋਧ ਕਰਨ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਪਸ਼ਚਾਤਾਪ ਵਜੋਂ ਮੁੜ• ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਦੀ ਮੰਜੂਰੀ ਦਿੱਤੀ ਗਈ ਸੀ।
ਇਸ ਮੌਕੇ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਦਰਬਾਰ ਵੀ ਸਜਾਏ ਗਏ। ਜਿਸ ਵਿਚ ਹਾਜਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਥਾਨ ਨੂੰ ਕਾਨੂੰਨੀ ਤਰੀਕੇ ਨਾਲ ਲੈ ਕੇ ਕਮੇਟੀ ਵਲੋਂ ਨਸ਼ਾ ਮੁਕਤੀ ਕੇਂਦਰ ਅਤੇ ਹੋਰ ਲੋਕ ਭਲਾਈ ਦੇ ਕਾਰਜ ਕਰਨ ਦੀ ਵੀ ਵਚਨਬੱਧਤਾ ਦੋਹਰਾਈ। ਕੁਝ ਲੋਕਾਂ ਵਲੋਂ ਦਿੱਲੀ ਕਮੇਟੀ ਦੇ ਖਿਲਾਫ ਕੀਤੀ ਜਾ ਰਹੀ ਨੁਕਤਾਚੀਨੀ ਨੂੰ ਵੀ ਉਨ•ਾਂ ਨੇ ਅੱਜ ਦੇ ਸਮਾਜ ਦੀ ਸੋੜੀ ਸਿਆਸਤ ਦਾ ਅਨਖਿੜਵਾਂ ਅੰਗ ਦੱਸਿਆ। ਜੀ.ਕੇ. ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਅਤੇ ਭਰੋਸਾ ਸਦਕਾ ਹੀ ਅਸੀ ਪ੍ਰਸ਼ਾਸਨ ਨਾਲ ਦੋ-ਦੋ ਹੱਥ ਕਰਨ ਨੂੰ ਤਿਆਰ ਰਹਿੰਦੇ ਹਾਂ ਕਿਉਂਕਿ ਘੱਟ ਗਿਣਤੀਆਂ ਨੂੰ ਆਪਣੇ ਹੱਕਾਂ ਨੂੰ ਲੜ ਕੇ ਲੈਣ ਦੀ ਇਸ ਦੇਸ਼ ਵਿਚ ਇਕ ਰਿਵਾਇਤ ਕਾਯਮ ਹੋ ਚੁੱਕੀ ਹੈ ਤੇ ਇਸ ਕਰਕੇ ਘੱਟ ਗਿਣਤੀਆਂ ਕੌਮਾਂ ਦੀਆਂ ਤਕਲੀਫਾਂ ਅਤੇ ਸਮਾਜਕ ਭਲਾਈ ਦੇ ਟੀਚੇ ਨੂੰ ਤਾਰਪਿਡੋ ਕਰਨ ਵਾਸਤੇ ਪ੍ਰਸ਼ਾਸਨ ਹਮੇਸ਼ਾ ਤਰਲੋਮੱਛੀ ਨਜ਼ਰ ਆਉਂਦਾ ਹੈ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਗੁਰਮੀਤ ਸਿੰਘ ਮੀਤਾ ਅਤੇ ਭਾਜਪਾ ਆਗੂ ਰਾਜੀਵ ਬੱਬਰ ਮੌਜੂਦ ਸਨ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …