ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਸਮਾਨ ਢੋਣ ਵਾਲੇ ਟੈਂਪੂੁ ਕੀਮਤੀ ਜਾਨਾਂ ਨੂੰ ਉਵਰਲੋਡ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਜ਼ਿਕਰਯੋਗ ਹੈ ਕਿ ਸਮਾਨ ਢੋਣ ਵਾਲੇ ਟੈਂਪੂ ਬਟਾਲਾ ਅਤੇ ਆਸ ਪਾਸ ਦੇ ਪਿੰਡਾਂ ਵਿਚ ਲੋਕਾਂ ਨੂੰ ਬਿਠਾਕੇ ਉਹਨਾਂ ਨੂੰ ਉਹਨਾਂ ਦੀ ਮੰਜਿਲ ਤੱਕ ਪਹੁੰਚਾਉਂਦੇ ਹਨ ਪਰ ਕਈ ਵਾਰੀ ਇਹ ਟੈਂਪੂ ਕੀਮਤੀ ਜਾਨਾਂ ਨਾਲ ਹਾਦਸੇ ਦਾ ਸ਼ਿਕਾਰ ਹੋ ਜਾਦੇ ਹਨ, ਅਤੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਪਰ ਪ੍ਰਸ਼ਾਸਨ ਅਤੇ ਟ੍ਰਾਂਸਪੋਰਟ ਅਧਿਕਾਰੀ ਇਹਨਾਂ ਜਗਾੜੂ ਟੈਂਪੂ ਅਤੇ ਘੜੂਕੇ ਵਾਲਿਆਂ ਦੇ ਖਿਲਾਫ ਕਿਉਂ ਨਹੀਂ ਕਰਵਾਈ ਕਰਦੇ? ਪਿਛਲੇ ਦਿਨੀ ਬਟਾਲਾ ਦੇ ਨਜ਼ਦੀਕ ਨੋਸ਼ਿਹਰਾ ਮੱਝਾ ਸਿੰਘ ਕੋਲ ਸਕੂਲੀ ਬੱਚਿਆਂ ਦਾ ਭਰਿਆਂ ਟੈਪੂ ਪਲਟ ਗਿਆ ਸੀ ਜਿਸ ਵਿਚ ਕਾਫੀ ਬੱਚੇ ਜ਼ਖਮੀ ਹੋ ਗਏ ਸਨ ਪਰ ਪ੍ਰਸ਼ਾਸਨ ਨੇ ਕੋਈ ਵੀ ਸਬਕ ਨਹੀ ਸਿਖਿਆ ਪਰ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਤੱਕ ਇਹਨਾਂ ਵਿਰੁੱਧ ਕਾਰਵਾਈ ਕਰੇਗਾ ?
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media