
ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ(ਗੁਰਦਾਸਪੁਰ) ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਛੇਵੀਂ ਤੋ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਾਮਿਲ ਕੀਤਾ ਗਿਆ।ਇਸ ਦੌਰਾਨ ਸਕੂਲ ਦੇ ਹੈੱਡ ਗਰਲ ਤੇ ਹੈੱਡ ਬੁਆਏ ਦੀ ਚੋਣ ਕੀਤੀ ਗਈ।ਉਹਨਾਂ ਨੂੰ ਸਕੂਲ ਵਿਖੇ ਅਨੂਸ਼ਾਸ਼ਨਾ ਬਣਾਈ ਰੱਖਣ ਵਾਸਤੇ ਸਹੁੰ ਚੁਕਾਈ ਗਈ। ਵਧੀਆਂ ਕਾਰਗੁਜਾਰੀ ਵਾਲੇ ਪਿਛਲੇ ਹੈੱਡ ਬੁਆਏ ਨੂੰ ਸਨਮਾਨਿਤ ਵੀ ਕੀਤਾ ਗਿਆ।ਬੱਚਿਆਂ ਨੂੰ ਸਿਖਿਆ ਸਬੰਧੀ ਜਾਣਕਾਰੀ ਦਿਤੀ ਗਈ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਵੀ ਡਾਇਰੈਕਟਰ ਸ੍ਰੀ ਮਦਨ ਲਾਲ ਵੱਲੋਂ ਪ੍ਰੇਰਿਤ ਕੀਤਾ ਗਿਆ।ਸ੍ਰੀ ਮਦਨ ਲਾਲ ਨੇ ਦੱਸਿਆ ਕਿ ਅਨੁਸ਼ਾਸ਼ਨ ਵਿੱਚ ਰਹਿ ਕੇ ਹੀ ਜਿੰਦਗੀ ਦੇ ਮੁਕਾਮ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।ਵਿਦਿਆਰਥੀ ਦੀ ਸਰਾਹਨਾ ਕੀਤੀ ਗਈ ਤੇ ਜਿੰਦਗੀ ਵਿੱਚ ਆਪਣਾ ਕੰਮ ਜਿੰਮੇਵਾਰੀ ਨਾਲ ਕਰਨ ਦੀ ਪ੍ਰੇਰਨਾ ਦਿਤੀ ਗਈ। ਇਸ ਮੌਕੇ ਪ੍ਰਿੰਸੀਪਲ ਹਰਪ੍ਰੀਤ ਕੌਰ ਤੋ ਇਲਾਵਾ ਸਮੂਹ ਸਟਾਫ ਮੈਬਰ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media