Saturday, September 21, 2024

ਸਰਬਜੀਤ ਸਿੰਘ ਟਾਂਡਾ ਲੈਕਚਰਾਰ ਅੰਗਰੇਜੀ ਸੇਵਾ ਮੁਕਤ ਹੋਏ

PPN3004201504ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿੱਚ ਪਹਿਲੀ ਹਾਜ਼ਰੀ ਲਗਾਉਦਿਆਂ ਹੀ ਕਰਮਚਾਰੀ ਦੀ ਸੇਵਾ ਮੁੱਕਤੀ ਦੀ ਮਿਤੀ ਨਿਸਚਿਤ ਹੋ ਜਾਂਦੀ ਹੈ। ਇਸੇ ਸਿਸਟਮ ਅਧੀਨ ਸ੍ਰੀ ਸਰਬਜੀਤ ਸਿੰਘ ਟਾਂਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ (ਅੰਮ੍ਰਿਤਸਰ) ਲੈਕਚਰਾਰ ਅੰਗਰੇਜੀ ਅੱਜ ਸੇਵਾ ਮੁੱਕਤ ਹੋ ਗਏ। ਸ੍ਰੀ ਸਰਬਜੀਤ ਸਿੰਘ ਨੇ ਆਪਣੀ ਨੌਕਰੀ 7 ਜਨਵਰੀ 1983 ਨੂੰ ਸਰਕਾਰੀ ਹਾਈ ਸਕੂਲ ਮੀਰਥਲ (ਗੁਰਦਾਸਪੁਰ) ਤੋ ਸ਼ੁਰੂ ਕੀਤੀ ਸੀ। ਜਿਆਦਾ ਸਮਾਂ ਉਹ ਸਰਕਾਰੀ ਹਾਈ ਸਕੂਲ ਭੁੱਲਰ ਵਿਖੇ ਨੌਕਰੀ ਤੇ ਤਾਇਨਾਤ ਰਹੇ, ਭੂੱਲਰ ਵਿਖੇ 22 ਸਾਲ ਦੀ ਨੌਕਰੀ ਦੌਰਾਨ ਬਹੁਤ ਮਿਹਨਤੀ ਤੇ ਇਮਾਨਦਾਰ ਅਧਿਆਪਕ ਦੇ ਤੌਰ ਤੇ ਵਿਚਰਦੇ ਰਹੇ। ਇਹਨਾਂ ਦੇ ਪੜਾਏ ਵਿਦਿਆਰਥੀ ਵੱਖ ਵੱਖ ਵਿਭਾਂਗਾਂ ਵਿੱਚ ਨੌਕਰੀ ਕਰ ਰਹੇ ਹਨ। ਸੇਵਾ ਮੁਕਤੀ ਦੀ ਪਾਰਟੀ ਦੌਰਾਨ ਰਿਸ਼ਤੇਦਾਰਾਂ, ਸਨੇਹੀਆਂ ਵਿੱਚ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਉਪ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਭਾਂਰਤ ਭੂਸਨ , ਜਿਲ੍ਹਾਂ ਸਾਂਇੰਸ ਸਪੁਰਵਾਈਜਰ zਸ੍ਰੀ ਰਵਿੰਦਰ ਪਾਲ ਸਿੰਘ ਚਾਹਲ, ਤੋੋਂ ਇਲਾਵਾ ਪਵਨਪ੍ਰੀਤ ਸਿੱਘ ਚਾਹਲ ਕਲਾਂ, ਅਤਰ ਸਿੰਘ ਮੈਨੇਜਰ, ਗਿਆਨੀ ਕੁਲਵਿੰਦਰ ਸਿੰਘ, ਪ੍ਰਿੰਸੀਪਲ ਲਖਵਿੰਦਰ ਸਿੰਘ, ਸਤਨਾਮ ਸਿੰਘ ਭੀਖੋਵਾਲੀ, ਹਰਪ੍ਰੀਤ ਸਿੰਘ, ਪਵਨ, ਕੁਲਬੀਰ ਸਿੰਘ ਰੰਧਾਵਾ ਐਸ ਐਸ ਬੋਰਡ ਮੈਂਬਰ, ਹਰਜਿੰਦਰ ਸਿੰਘ ਕਾਹਲੋਂ, ਗੁਰਜੀਤ ਸਿੰਘ ਕਾਹਲੋਂ ਚਿੰਟੂ, ਤਲਵਿੰਦਰ ਸਿੰਘ ਬਾਜਵਾ, ਸਤਨਾਮ ਸਿੰਘ ਮਸਾਣੀਆਂ, ਜਗੀਰ ਸਿੰਘ ਕਾਹਲੋਂ ਗੁਰੂ ਤੇਗ ਬਹਾਦਰ ਸਕੂਲ ਬਟਾਲਾ, ਨਰਿੰਦਰ ਸਿੰਘ, ਆਦਿ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਲੈਕਚਰਾਰ ਤੇ ਅਧਿਆਪਕ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply