Tuesday, September 8, 2026

ਪ੍ਰੇਰਣਾ ਸ੍ਰੋਤ ਬਣਿਆ ਸਾਦੇ ਢੰਗ ਨਾਲ ਕਰਵਾਇਆ ਵਿਆਹ

PPN3004201514
ਪੱਟੀ, 30 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅਜੋਕੇ ਸਮੇਂ ਅੰਦਰ ਵਿਆਹ ਦੇ ਮੌਕੇ ਤੇ ਅਸੀਂ ਵਾਧੂ ਦੇ ਖਰਚ ਕਰਦੇ ਹਾਂ ਉਥੇ ਬਿਲਕੁੱਲ ਸਾਧੇ ਢੰਗ ਨਾਲ ਅਤੇ ਪੂਰਨ ਗੁਰਮਤਿ ਦੇ ਅਨੁਸਾਰ ਕਰਵਾਏ ਜਾ ਰਹੇ ਵਿਆਹ ਲੋਕਾਂ ਲਈ ਪ੍ਰੇਰਣਾ ਸ੍ਰੋਤ ਵੀ ਬਣਦੇ ਹਨ।ਅਜਿਹਾ ਹੀ ਵਿਆਹ ਸ਼ਹਿਰ ਵਿਚ ਦੇਖਣ ਨੂੰ ਮਿਲਿਆ।ਪੂਰਨ ਸਿੱਖੀ ਦੇ ਰੰਗ ਵਿਚ ਰੰਗੇ ਸੁਰਜੀਤ ਸਿੰਘ ਦਾ ਆਨੰਦ ਕਾਰਜ ਬਿਲਕੁਲੱ ਸਾਦੇ ਢੰਗ ਨਾਲ ਅਤੇ ਪੂਰਨ ਗੁਰਮਰਿਆਦਾ ਅਨੁਸਾਰ ਕੀਤਾ ਗਿਆ।ਇਸ ਮੌਕੇ ਨਾ ਤਾ ਲੜਕੇ ਵੱਲੋਂ ਸਿਰ ‘ਤੇ ਸਿਹਰਾ ਸਜਾਇਆ ਗਿਆ ਅਤੇ ਲੜਕੀ ਵੱਲੋਂ ਨਾ ਸਿਰਫ, ਚੂੜਾ ਨਾ ਪਾ ਕੇ ਫਾਲਤੂ ਦੇ ਖਰਚੇ ਤੋਂ ਪ੍ਰਹੇਜ ਹੀ ਕੀਤਾ ਗਿਆ, ਸਗੋਂ ਸਿਰ ਤੇ ਸੋਹਣਾ ਦੁਮਾਲਾ ਸਜਾਇਆ ਗਿਆ ਸੀ।ਆਨੰਦ ਕਾਰਜ ਮੌਕੇ ਮਿਲਨੀ ਦੀ ਰਸਮ ਤੇ ਸਿਰੋਪਾਓ ਪਾ ਕੇ ਕੀਤੀ ਗਈ।ਅਜੋਕੇ ਅੰੰਦਰ ਹੋਏ ਇਸ ਵਿਆਹ ਦੀ ਸ਼ਹਿਰ ਅੰਦਰ ਚਰਚਾ ਹੈ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply