Wednesday, March 25, 2026

ਵੁੱਡ ਬਲਾਸਮ ਸਕੂਲ਼ ਵਿਖੇ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ

PPN3004201513ਪੱਟੀ, 30 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਵੁੱਡ ਬਲੋਸਮ ਸਕੂਲ ਪੱਟੀ ਵਿਖੇ ਪੈਸ਼ਨ ਟਾਈਗਰ ਮਾਰਸ਼ਲ ਆਰਟਸ ਵੱਲੋਂ 18ਵੀਂ ਕਰਾਟੇ ਚੈਪੀਅਨਸ਼ਿਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਐਲਪਾਈਨ ਕਿਡਜ਼ ਸਕੂਲ ਤਰਨਤਾਰਨ, ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ, ਬਾਬਾ ਦੀਪ ਸਿੰਘ ਸਕੂਲ ਪੱਟੀ, ਅਕਾਲ ਅਕੈਡਮੀ ਅਤੇ ਵੁੱਡ ਬਲੋਸਮ ਸਕੂਲ ਪੱਟੀ ਦੇ ਵਿਦਿਆਰਥੀਆ ਨੇ ਸਮੂਲੀਅਤ ਕੀਤੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜ਼ੋ ਗੁਰਦੁਆਰਾ ਬਾਬਾ ਬਿੰਧੀ ਚੰਦ ਜੀ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਬੋਲਦਿਆ ਬਾਬਾ ਸਰੂਪ ਸਿੰਘ ਜੀ ਨੇ ਕਿਹਾ ਕਿ ਸਾਨੂੰ ਪੜਾਈ ਦੇ ਨਾਲ-ਨਾਲ ਖੇਡਾ ਪ੍ਰਤੀ ਵੀ ਪ੍ਰੇਰਿਤ ਹੋਣਾ ਚਾਹੀਦਾ ਹੈ। ਉਨਾਂ ਕਿਹਾ ਖੇਡਾ ਨਾਲ ਸਾਨੂੰ ਜੀਵਨ ਸੈਲੀ ਵਿੱਚ ਅੱਗੇ ਵੱਧਣ ਦੀ ਪ੍ਰੇਰਣਾ ਮਿਲਦੀ ਹੈ।ਇਸ ਮੌਕੇ ‘ਤੇ ਸਕੂਲ ਦੀ ਪ੍ਰਿੰਸੀ: ਮੈਡਮ ਅਮਨਪ੍ਰੀਤ ਮਾਵੀ ਨੇ ਸਕੂਲ ਵਿੱਚ ਪੁੱਜੇ ਮੇਹਮਾਨਾਂ ਨੂੰ ਜੀ ਆਇਆ ਆਖਿਆ ਅਤੇ ਜੇਤੂ ਰਹੇ ਵਿਦਿਆਰਥੀਆ ਦੀ ਹੌਸਲਾ ਅਫਜਾਈ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply