Wednesday, September 9, 2026

ਕਹਾਣੀਕਾਰ ਦੀਪ ਦਵਿੰਦਰ ਸਿੰਘ ਡੀ.ਡੀ ਪੰਜਾਬੀ ਤੋਂ ਰੂਬਰੂ ਹੋਣਗੇ 3 ਮਈ ਨੂੰ

Deep Kahanikar

ਅੰਮ੍ਰਿਤਸਰ, 1 ਮਈ (ਗੁਰਪ੍ਰੀਤ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤੇ ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰ ਦੀਪ ਦਵਿੰਦਰ ਸਿੰਘ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਹਰ ਰੋਜ਼ ਪ੍ਰਸਾਰਿਤ ਹੋਣ ਵਾਲੇ ਚਰਚਿਤ ਪ੍ਰੋਗਰਾਮ ‘ਨਾਲੇ ਗੱਲਾਂ ਨਾਲੇ ਗੀਤ’ ਵਿੱਚ 3 ਮਈ ਐਤਵਾਰ ਸਵੇਰੇ 8:30 ਮਿੰਟ ਤੋਂ 9:00 ਵਜੇ ਤੱਕ ਦਰਸ਼ਕਾਂ ਦੇ ਰੂਬਰੂ ਹੋਣਗੇ।ਦਲਜੀਤ ਸਿੰਘ ਸੰਧੂ ਦੀ ਨਿਰਦੇਸ਼ਨਾਂ ਵਿੱਚ ਸਿੱਧੇ ਪ੍ਰਸਾਰਨ ਰਾਹੀਂ ਪੇਸ਼ ਹੋ ਰਹੇ ਇਸ ਪ੍ਰੋਗਰਾਮ ਵਿੱਚ ‘ਅਜੋਕੇ ਸਮਾਜ ਵਿੱਚ ਬਜ਼ੁਰਗਾਂ ਦੀ ਸਥਿਤੀ’ ਵਿਸ਼ੇ ਦੇ ਅੰਤਰਗਤ ਬਜ਼ੁਰਗਾਂ ਦਾ ਸਮਾਜ ਅਤੇ ਪਰਿਵਾਰ ਵਿੱਚ ਘੱਟ ਰਿਹਾ ਅਦਬ ਸਤਿਕਾਰ ਅਤੇ ਪਿਛਲੀ ਉਮਰੇ ਸੰਤਾਪ ਹੰਢਾਉਂਦੇ ਮਾਨਵੀ ਬੁਢਾਪੇ ਦੀਆਂ ਦੁਸ਼ਵਾਰੀਆਂ ਨੂੰ ਕੇਂਦਰ ਬਿੰਦੂ ਵਿੱਚ ਰੱਖ ਕੇ ਗੱਲਬਾਤ ਕਰਨਗੇ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply