
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ) – ਪਿੰਡ ਆਹਲ ਬੋਦਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਪਿੰਡ ਵਾਸੀਆਂ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਸੰਤ ਤਾਰਾ ਸਿੰਘ ਯੂਥ ਕਲੱਬ ਅਤੇ ਟੈਕਨੀਕਲ ਸਰਵਿਸ਼ਿਜ ਯੂਨੀਅਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਜੀ ਦੇ ਆਦਮ ਕੱਦ ਬੁੱਤ ‘ਤੇ ਹਾਰ ਪਾਕੇ ਸਰਧਾਂ ਦੇ ਫੁੱਲ ਭੇਟ ਕੀਤੇ ਗਏ। ਇਸ ਸਮਾਗਮ ਵਿੱਚ ਬਲਵੰਤ ਮੱਖੂ ਦਾ ਲਿਖਿਆ ਇਨਕਲਾਬੀ ਨਾਟਕ ‘ਇਤਹਾਸ ਦੀ ਬੁੱਕਲ’ ‘ਚ, ਕੋਰੀਓਗ੍ਰਾਫੀਆਂ ਤੇ ਐਕਸ਼ਨ ਗੀਤ ਪੇਸ਼ ਕੀਤੇ ਗਏ, ਜਿੰਨਾਂ ਨੂੰ ਲੋਕਾਂ ਨੇ ਇਸ ਨੂੰ ਟਿਕ ਟਿਕੀ ਲਾ ਕੇ ਦੇਖਿਆ। ਇਸ ਤੋਂ ਇਲਾਵਾਂ ਨਾਂਟਕ ‘ਜਖਮੀ ਖੰਭਾਂ ਦੀ ਪਰਵਾਜ’ ਜੋ ਕਿ ਨਸ਼ਿਆਂ ਤੇ ਅਧਾਰਤ ਸੀ ਲੋਕਾਂ ਨੂੰ ਨਸ਼ਿਆਂ ਵਿਰੁੱਧ ਸੋਚਣ ਲਈ ਮਜ਼ਬੂਰ ਕੀਤਾ। ਤਰਕਸ਼ੀਲ ਸੋਸਾਇਟੀ ਮੰਡੀ ਲਾਧੂਕਾ ਇਕਾਈ ਵਲੋਂ ਜਾਦੂ ਦੇ ਟ੍ਰਿਕ ਦਿਖਾਏ ਗਏ। ਸਟੇਜ ਸੈਕਟਰੀ ਦੀ ਭੂਮਿਕਾ ਬਰਿੰਦਰ ਕੁਮਾਰ ਸਕੱਤਰ ਨੇ ਬੇਖੂਬੀ ਨਿਭਾਈ। ਆਏ ਕਲਾਕਾਰਾਂ ਨੂੰ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵਲੋਂ ਆਏ ਲੋਕਾਂ ਲਈ ਚਾਹ ਪ੍ਰਬੰਧ ਕੀਤਾ ਗਿਆ। ਇਸ ਮੌਕੇ ‘ਤੇ ਸਰਪੰਚ ਦਵਿੰਦਰ ਸਿੰਘ ਸੰਧੂ, ਸਾਬਕਾਂ ਸਰਪੰਚ ਹੰਸ ਰਾਜ, ਡਾ. ਮਿਲਖ ਰਾਜ, ਜਸਵੀਰ ਸਿੰਘ ਸੱਧੂ, ਟੀ. ਐਸ. ਯੂ ਬਰਿੰਦਰ ਕੁਮਾਰ ਸਕੱਤਰ, ਸੰਤ ਤਾਰਾ ਸਿੰਘ ਯੂਧ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਸੰਧੂ, ਸ਼ਹੀਦ ਪ੍ਰਧਾਨ ਡਾਂ ਅਸ਼ੋਕ ਕੁਮਾਰ, ਹਰੀ ਕ੍ਰਿਸ਼ਨ ਸੜੀਆ ਪ੍ਰਧਾਨ, ਭਗਤ ਸਿੰਘ, ਰੂਪ ਸਿੰਘ, ਡਾਂ ਸ਼ਾਮ ਲਾਲ, ਸੰਦੀਪ ਸਹਿਗਲ, ਭਗਵਾਨ ਚੰਦ, ਰੇਸ਼ਮ ਮਿੰਡਾਂ, ਸਿੰਗਰ ਚੰਦ, ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media