ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)- ਡੈਮੋਕਰੇਟਿਕ ਟੀਚਰਸ ਫਰੰਟ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਫਾਜਿਲਕਾ ਦੇ ਸਰਕਾਰੀ ਕਾਲਜ ਨੂੰ ਬੰਦ ਕਰਣ ਦੀ ਸਿਫਾਰਿਸ਼ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨਵੇਂ ਕਾਲਜਾਂ ਦੇ ਨੀਂਹ ਪੱਥਰ ਰੱਖ ਰਹੀ ਹੈ ਦੂਜੇ ਪਾਸੇ ਫਾਜਿਲਕਾ ਦੇ ਸਰਕਾਰੀ ਕਾਲਜ ਨੂੰ ਬੰਦ ਕਰਣ ਦੀ ਸਿਫਾਰਿਸ਼ ਕੀਤੀ ਗਈ ਹੈ ।ਇਹ ਸਿਫਾਰਿਸ਼ ਕਿਸੇ ਹੋਰ ਆਦਮੀਆਂ ਵੱਲੋਂ ਨਹੀਂ ਸਗੋਂ ਉਨਾਂ ਵੱਲੋਂ ਕੀਤੀ ਗਈ ਹੈ ਜੋ ਆਪਣੇ ਖੁਦ ਇਸ ਕਾਲਜ ਤੋਂ ਪੜ ਕੇ ਆਪਣੇ ਵਰਤਮਾਨ ਅਹੁਦੇ ਉੱਤੇ ਹਨ ।ਇਹ ਸਿਫਾਰਿਸ਼ ਸਿਨੇਟਰ ਸੰਦੀਪ ਧੂੜੀਆ ਅਤੇ ਸੰਜੀਵ ਅਰੋੜਾ ਦੁਆਰਾ ਕੀਤੀ ਗਈ ।ਯੂਨੀਵਰਸਿਟੀ ਨੇ ਇਸ ਕਾਲਜ ਸਬੰਧੀ ਪਾਈਆਂ ਕਮੀਆਂ ਜਾਂ ਗਲਤੀਆਂ ਸਬੰਧੀ ਜਾਂਚ ਲਈ ਯੂਨੀਵਰਸਿਟੀ ਵੱਲੋਂ ਇਨਾਂ ਆਦਮੀਆਂ ਦੀ ਡਿਊਟੀਆਂ ਲਗਾਈਆਂ ਗਈਆਂ ਸਨ ਅਤੇ ਜਿੰਨਾਂ ਨੇ ਜਾਂਚ ਦੀ ਰਿਪੋਰਟ ਵਿੱਚ ਲਿਖਿਆ ਗਿਆ ਕਿ ਇਸ ਸਰਕਾਰੀ ਕਾਲਜ ਨੂੰ ਜਿੱਥੇ ਕਿ ਅੱਜ ਵੀ 2500 ਤੋਂ ਜਿਆਦਾ ਬੱਚੇ, ਸਿਰਫ 4 ਪੱਕੇ ਤੌਰ ‘ਤੇ ਲੇਕਚਰਾਰ, ਲਗਭਗ 20 ਗੈਸਟ ਫੈਕਲਟੀ ਟੀਚਰ ਕੰਮ ਕਰ ਰਹੇ ਹਨ, ਬੰਦ ਕਰ ਦਿੱਤਾ ਜਾਵੇ।ਜਦੋਂ ਕਿ ਅਜਿਹੀ ਸਿਫਾਰਿਸ਼ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਸਰਹੱਦੀ ਇਲਾਕੇ ਲਈ ਉਸਦੇ ਵਿਕਾਸ ਜਾਂ ਕੋਈ ਹੋਰ ਕੋਰਸਾਂ ਡਿਗਰੀਆਂ ਦੀ ਸਿਫਾਰਿਸ਼ ਨਹੀਂ ਕਰ ਸਕਦੇ ਤਾਂ ਘੱਟ ਤੋਂ ਘੱਟ ਇਸ ਕਾਲਜ ਨੂੰ ਬੰਦ ਕਰਨ ਦੀ ਸਿਫਾਰਿਸ਼ ਤਾਂ ਨਾਂ ਕਰਣ ।ਜੇਕਰ ਇਸ ਕਾਲਜ ਸਬੰਧੀ ਕੁੱਝ ਕਮੀਆਂ ਜਾਂ ਗਲਤੀਆਂ ਪਾਈਆਂ ਵੀ ਗਈਆਂ ਹਨ, ਤਾਂ ਉਨਾਂ ਗਲਤੀਆਂ ਲਈ ਜ਼ਿੰਮੇਦਾਰ ਆਦਮੀਆਂ ਪ੍ਰਤੀ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਪੂਰੇ ਇਲਾਕੇ ਨੂੰ ਉਸਦੀ ਸਜਾ ਦੇਣੀ ਚਾਹੀਦੀ ਹੈ । ਉਨਾਂ ਕਿਹਾ ਕਿ ਜੇਕਰ ਇਹ ਕਾਲਜ ਬੰਦ ਹੋ ਜਾਂਦਾ ਹੈ ਤਾਂ ਸਾਡੇ ਇਸ ਸਰਹੱਦੀ ਖੇਤਰ ਨੂੰ ਬਹੁਤ ਭਾਰੀ ਨੁਕਸਾਨ ਹੋਵੇਗਾ ।ਸੋ ਸਾਨੂੰ ਇਸ ਵਿਸ਼ੇ ਨੂੰ ਬੜੀ ਚਿੰਤਾ ਅਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਇਸ ਕਾਲਜ ਨੂੰ ਬੰਦ ਕਰਨ ਪਿੱਛੇ ਕਿੰਨਾਂ ਲੋਕਾਂ ਦਾ ਹੱਥ ਹੈ, ਉਨਾਂ ਦੇ ਨਿੱਜੀ ਹਿੱਤ ਕੀ ਹਨ ਅਤੇ ਅਸੀਂ ਇਸ ਕਾਲਜ ਨੂੰ ਚਲਾਏ ਰੱਖਣ ਵਿੱਚ ਕੀ ਯੋਗਦਾਨ ਦੇ ਸੱਕਦੇ ਹਾਂ ।ਉਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਫੈਸਲੇ ਨੂੰ ਵਾਪਸ ਲਵੇ ।ਇਸ ਸੰਬੰਧ ਵਿੱਚ ਜਦੌ ਸਿਨੇਟਰ ਸੰਦੀਪ ਧੂੜੀਆ ਨੂੰ ਫੌਨ ਕੀਤਾ ਤਾ ਬਾਰ ਬਾਰ ਰਿੰਗ ਜਾਣ ਦੇ ਬਾਵਜੂਦ ਵੀ ਉਨਾਂ ਨੇ ਫੋਨ ਨਹੀ ਚੁਕਿਆ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …