
ਫਾਜਿਲਕਾ , 7 ਅਪ੍ਰੈਲ (ਵਿਨੀਤ ਅਰੋੜਾ)- ਸਰਵ ਸਿੱਖਿਆ ਅਭਿਆਨ ਅਥਾਰਟੀ ਆਈਈਡੀ ਕੰਪੌਨੈਂਟ ਫਾਜ਼ਿਲਕਾ ਵਲੋਂ ਜ਼ਿਲਾ ਸਿੱਖਿਆ ਅਫ਼ਸਰ ਸੰਦੀਪ ਕੁਮਾਰ ਧੂੜੀਆ ਦੇ ਦਿਸ਼ਾ ਨਿਰਦੇਸ਼ ਅਤੇ ਸਿਵਲ ਸਰਜਨ ਦੇ ਸਹਿਯੋਗ ਨਾਲ ਬਲਾਕ ਫਾਜ਼ਿਲਕਾ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅੰਗਹੀਣ ਸਰਟੀਫਿਕੇਟ ਤਿਆਰ ਕਰਵਾ ਕੇ ਉਨਾਂ ਨੂੰ ਸੌਂਪੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਕੁਆਰਡੀਨੇਟਰ ਨਿਸ਼ਾਂਤ ਅਗਰਵਾਲ ਅਤੇ ਆਈਈਆਰਟੀ ਹਰੀਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅੰਗਹੀਣਤਾ ਪ੍ਰਮਾਣ ਪੱਤਰ ਤਹਿਸੀਲ ਪੱਧਰੀ ਕੈਂਪ ਦੌਰਾਨ ਜ਼ਿਲਾ ਫਾਜ਼ਿਲਕਾ ਦੇ 795 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਫਾਰਮ ਸਿਹਤ ਵਿਭਾਗ ਨੂੰ ਜਾਰੀ ਕਰਨ ਲਈ ਸੌਂਪੇ ਗਏ ਸਨ। ਜ਼ਿਨਾਂ ਵਿਚ ਜਿਆਦਾਤਰ ਸਾਰਟੀਫਿਕੇਟ ਵਿਭਾਗ ਵਲੋਂ ਸੰਭਵ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਰੀ ਕਰਵਾ ਦਿੱਤੇ ਗਏ। ਇਸ ਮੌਕੇ ਸਿਵਲ ਹਸਪਤਾਲ ਦੇ ਡਾ. ਐਸ. ਪੀ. ਗਰਗ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਬਾਕੀ ਮਾਨਸਿਕ ਰੋਗ ਵਾਲੇ ਬੱਚਿਆਂ ਦੇ ਸਰਟੀਫਿਕੇਟ ਫਰੀਦਕੋਟ ਮੈਡੀਕਲ ਕਾਲਜ ਦੇ ਮਾਹਰ ਡਾਕਟਰਾਂ ਕੋਲ ਰੈਫਰ ਕੀਤੇ ਗਏ ਸਨ। ਇਸ ਮੌਕੇ ਮਨਦੀਪ ਕੁਮਾਰ ਆਈਈਵੀ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media