Wednesday, March 25, 2026

ਨੇਪਾਲੀ ਪ੍ਰਧਾਨ ਮੰਤਰੀ ਨੇ ਦਿੱਲੀ ਕਮੇਟੀ ਦਾ ਕੀਤਾ ਧੰਨਵਾਦ

PPN0405201510

ਨਵੀਂ ਦਿੱਲੀ, 4 ਮਈ (ਅੰਮ੍ਰਿਤ ਲਾਲ ਮੰਨਣ) – ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਦਾ ਦੌਰਾਨ ਕੀਤੀ ਜਾ ਰਹੀ ਸੇਵਾ ਦਾ ਧੰਨਵਾਦ ਕੀਤਾ ਹੈ।ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਫੋਨ ਤੇ ਧੰਨਵਾਦ ਕਰਨ ਦੌਰਾਨ ਕੋਇਰਾਲਾ ਨੇ ਨੇਪਾਲ ਦੇ ਇਤਿਹਾਸ ਵਿੱਚ 80 ਸਾਲ ਤੋਂ ਬਾਅਦ ਇਸ ਤਰ੍ਹਾਂ ਦਾ ਭੁਚਾਲ ਆਉਣ ਦੀ ਵੀ ਜਾਣਕਾਰੀ ਦਿੱਤੀ ਹੈ। ਨੇਪਾਲ ਵਿੱਚ ਆਪਸੀ ਸਿਆਸੀ ਸੰਘਰਸ਼ ਵਿੱਚ ਸਰਕਾਰਾ ਦੇ ਬੀਤੇ ਲੰਬੇ ਸਮੇਂ ਤੋਂ ਉਲਝੇ ਰਹਿਣ ਦੀ ਗੱਲ ਕਰਦੇ ਹੋਏ ਕੋਇਰਾਲਾ ਨੇ ਇਕੱਲੇ ਨੇਪਾਲ ਸਰਕਾਰ ਦੇ ਦਮ ਤੇ ਰਾਹਤ ਕਾਰਜਾਂ ਦੇ ਪੂਰਾ ਨਾ ਹੋਣ ਦੀ ਵੀ ਸੱਚਾਈ ਨੂੰ ਸਵੀਕਾਰ ਕੀਤਾ। ਦਿੱਲੀ ਕਮੇਟੀ ਵੱਲੋਂ ਗੁਰੁੂ ਸਾਹਿਬ ਜੀ ਦੇ ਸਿਧਾਂਤਾ ‘ਤੇ ਪਹਿਰਾ ਦਿੰਦੇ ਹੋਏ ਲਗਾਏ ਗਏ ਨਿਸ਼ਕਾਮ ਲੰਗਰਾਂ ਦੀ ਸ਼ਲਾਘਾ ਕਰਦੇ ਹੋਏ ਦਿੱਲੀ ਕਮੇਟੀ ਨੂੰ ਟੈਂਟ ਅਤੇ ਪੀਣ ਦੇ ਪਾਣੀ ਲਈ ਮਦਦ ਕਰਨ ਦੀ ਵੀ ਕੋਇਰਾਲਾ ਨੇ ਅਪੀਲ ਕੀਤੀ ਹੈ।
ਲਗਾਤਾਰ ਹੋ ਰਹੀਆਂ ਬਰਸਾਤਾਂ ਕਰਕੇ ਨੇਪਾਲ ਵਿੱਚ ਹੋਈ ਠੰਡ ਦਾ ਹਵਾਲਾ ਦਿੰਦੇ ਹੋਏ ਕੋਇਰਾਲਾ ਨੇ ਨੇਪਾਲੀਆਂ ਵਾਸਤੇ ਟੈਂਟ, ਪੀਣ ਦਾ ਪਾਣੀ ਅਤੇ ਵਾਟਰ ਪਿਉਰੀਫਾਇਰਾਂ ਦੀ ਕਮੀ ਹੋਣ ਦੀ ਵੀ ਗੱਲ ਕਹੀ ਹੈ।ਜੀ.ਕੇ ਵੱਲੋਂ ਕੋਇਰਾਲਾ ਨੂੰ ਇਸ ਦੁੱਖ ਦੀ ਘੜੀ ਵਿੱਚ ਸਿੱਖ ਕੌਮ ਵੱਲੋਂ ਲੋੜਿੰਦਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਹੈ। ਜੀ.ਕੇ ਨੇ ਪ੍ਰਧਾਨ ਮੰਤਰੀ ਕੋਇਰਾਲਾ ਨਾਲ ਮੁਲਾਕਾਤ ਕਰਨ ਵਾਲੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਸਮਰਦੀਪ ਸਿੰਘ ਸੰਨੀ, ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਔਲਖ ਨੂੰ ਰਾਹਤ ਕਾਰਜਾਂ ਵਿੱਚ ਤੇਜੀ ਲਿਆਉਣ ਦੇ ਵੀ ਆਦੇਸ਼ ਦਿੱਤੇ ਹਨ।ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਜਿੱਥੇ ਨੇਪਾਲੀਆਂ ਨੂੰ ਲੰਗਰ ਦੇ ਰਹੀ ਹੈ ਉਥੇ ਨਾਲ ਹੀ ਲੋੜਵੰਦ ਲੋਕਾਂ ਨੂੰ ਜਿਨ੍ਹਾਂ ਕੋਲ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸੰਸਕਾਰ ਲਈ ਸਾਧਨਾ ਦੀ ਘਾਟ ਹੈ ਉਨ੍ਹਾਂ ਨੂੰ ਮਾਇਕ ਸਹਾਇਤਾ ਦੇ ਕੇ ਮਨੁੱਖਤਾ ਦੇ ਭਲੇ ਦੇ ਸਿਧਾਂਤ ‘ਤੇ ਗੁਰੁੂ ਦੀ ਗੋਲਕ ਦੀ ਵਰਤੋਂ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply