Wednesday, March 25, 2026

ਹਰਜਿੰਦਰ ਸਿੰਘ ਬਣੇ ਆਲ ਇੰਡੀਆ ਸ਼ਡਿਉਲਡ ਕਾਸਟ ਫੈਡਰੇਸ਼ਨ ਸ਼ਹਿਰੀ ਦੇ ਮੀਤ ਪ੍ਰਧਾਨ

PPN0505201511

ਅੰਮ੍ਰਿਤਸਰ, 5 ਮਈ (ਗੁਰਪ੍ਰੀਤ ਸਿੰਘ)- ਆਲ ਇੰਡੀਆ ਸ਼ਡਿਉਲਡ ਕਾਸ਼ਟ ਫੈਡਰੇਸ਼ਨ ਨੇ ਪਿੰਡ ਸੁਲਤਾਨਵਿੰਡ ਸਥਿਤ ਪੱਤੀ ਬਾਬਾ ਜੀਵਨ ਸਿੰਘ ਵਿਖੇ ਇੱਕ ਭਰਵੀਂ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਦੀ ਪ੍ਰਧਾਨਗੀ ‘ਚ ਹੋਈ।ਮੀਟਿੰਗ ਦੋਰਾਨ ਹਰਜਿੰਦਰ ਸਿੰਘ ਨੂੰ ਸ਼ਹਿਰੀ ਦਾ ਮੀਤ ਪ੍ਰਧਾਨ ਨਿਯੁੱਕਤ ਕਰਕੇ ਨਿਯੁੱਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਰਾਸ਼ਟਰੀ ਪ੍ਰਧਾਨ ਜੱਗੂ ਨੇ ਕਿਹਾ ਕਿ ਫੈਡਰੇਸ਼ਨ ਜਲਦ ਹੀ ਪੰਜਾਬ ਦੇ ਬਾਕੀ ਰਹਿੰਦੇ ਜਿਲਿਆਂ ਵਿੱਚ ਮੈਂਬਰਸ਼ਿਪ ਮੁਹਿਮ ਸੁਰੂ ਕਰੇਗੀ।ਉਨਾਂ੍ਹ ਕਿਹਾ ਕਿ ਦੇਸ਼ ਵਿੱਚ ਅੱਜ ਵੀ ਦਲਿਤ ਬਸਤੀਆਂ ਦਾ ਬੁਰਾ ਹਾਲ ਹੈ, ਜਿੰਨਾਂ ਵਿੱਚ ਕਿਸੇ ਵੀ ਕਿਸ਼ਮ ਦਾ ਵਿਕਾਸ਼ ਨਹੀ ਕੀਤਾ ਗਿਆ।ਉਨਾਂ੍ਹ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਗੁਰੁ ਨਗਰੀ ਦੇ ਨਾਮ ਨਾਲ ਜਾਣਿਆ ਜਾਦਾ ਹੇ ਤੇ ਸੁਲਤਾਨਵਿੰਡ ਦੀ ਇਸ ਪੱਤੀ ਦਾ ਨਾਮ ਵੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਮ ‘ਤੇ ਹੈ ਪਰ 60 ਸਾਲ ਬੀਤ ਜਾਣ ਤੋ ਬਾਅਦ ਵੀ ਕਿਸੇ ਵੀ ਸਰਕਾਰ ਨੇ ਇਸ ਦਲਿਤ ਬਸ਼ਤੀ ਵੱਲ ਧਿਆਨ ਨਹੀ ਦਿੱਤਾ।

        ਨਵਨਿਯੁੱਕਤ ਮੀਤ ਪ੍ਰਧਾਨ ਹਰਜਿੰਦਰ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਉਹਨਾ ਨੂੂੰ ਫੈਡਰੇਸ਼ਨ ਵੱਲੋ ਜੋ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾੳੇਣਗੇ।ਇਸ ਮੋਕੇ ਹੋਰਨਾਂ ਤੋ ਇਲਾਵਾ ਉੱਪ ਚੇਅਰਮੈਨ ਕੀਮਤੀ ਲਾਲ ਪੱਲੇਵਾਲ, ਰਾਸ਼ਟਰੀ ਜਰਨਲ ਸਕੱਤਰ ਵਿਨੈ ਕੁਮਾਰ, ਪੰਜਾਬ ਦੇ ਜਰਨਲ ਸਕੱਤਰ ਕੁਲਵੰਤ ਸਿੰਘ ਲਾਲੀ, ਪੰਜਾਬ ਮੀਤ ਪ੍ਰਧਾਨ ਸੁਨੀਲ ਕੁਮਾਰ, ਪੰਜਾਬ ਕਾਰਜਕਰਨੀ ਮੈਂਬਰ ਰਣਜੀਤ ਸਿੰਘ ਗੋਲਡੀ, ਪੰਜਾਬ ਦੇ ਜਰਨਲ ਸਕੱਤਰ ਗੁਰਬਚਨ ਸਿੰਘ, ਸ਼ਹਿਰੀ ਦੇ ਚੇਅਰਮੈਨ ਬੱਬਲੂ ਆਦਿਵਾਲ, ਸ਼ਹਿਰੀ ਪ੍ਰਧਾਨ ਕਰਨ ਭੱਟੀ, ਦਿਹਾਤੀ ਚੈਅਰਮੈਨ ਦਿਲਬਾਗ ਸਿੰਘ ਸਾਬੀ, ਤਰਸੇਮ ਸਿੰਘ, ਸੋਹਨ ਸਿੰਘ, ਦੇਸ ਰਾਜ, ਬਲਜੀਤ ਸਿੰਘ, ਰਵੇਲ ਸਿੰਘ, ਠਾਕਰ ਸਿੰਘ, ਅਮਰ ਸਿੰਘ, ਸਤਨਾਮ ਸਿੰਘ, ਬਲਬੀਰ ਸਿੰਘ, ਬਖਸ਼ੀਸ਼ ਸਿੰਘ, ਪੰਕਜ ਕੁਮਾਰ, ਰਣਜੀਤ ਸਿੰਘ ਆਦਿ ਮੋਜੂਦ ਸਨ।

Check Also

ਜੰਡਿਆਲਾ ਗੁਰੂ ਵਿੱਚ ਜਲਦ ਤਿਆਰ ਹੋਵੇਗਾ ਸੀਵਰੇਜ ਟ੍ਰੀਟਮੈਂਟ ਪਲਾਂਟ

ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ) – ਜੰਡਿਆਲਾ ਗੁਰੂ ਸ਼ਹਿਰ ਵਿੱਚ ਪਹਿਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਇਸ …

Leave a Reply