
ਜੰਡਿਆਲਾ ਗੁਰੂ, 5 ਮਈ (ਹਰਿੰਦਰ ਪਾਲ ਸਿੰਘ,ਵਰਿੰਦਰ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿਖੇ ਚੌਥੀ ਆਈ. ਸੀ. ਐਸ. ਈ ਸਕੂਲਾਂ ਦੀ ਅਥਲੈਟਿਕ ਮੀਟ ਕਰਵਾਈ ਗਈ।ਜਿਸ ਵਿੱਚ ਅੰਮ੍ਰਿਤਸਰ ਅਤੇ ਤਰਨਤਾਰਨ ਨਾਲ ਸਬੰਧਤ ਵੱਖਵੱਖ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ ਗਈ।ਜਿਸ ਉਪਰੰਤ ਚੇਅਰਮੈਨ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਸ. ਜਗਬੀਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਬੱਚਿਆਂ ਨੇ ਮਾਰਚ ਪਾਸਟ ਕੀਤਾ ਅਤੇ ਖੇਡਾਂ ਦੀ ਸ਼ੁਰੂਆਤ ਹੋਈ।
ਅੰਮ੍ਰਿਤਸਰ ਤੇ ਤਰਨਤਾਰਨ ਦੇ ਆਈ. ਸੀ. ਐਸ. ਸੀ ਦੇ ਤਕਰੀਬਨ 14 ਸਕੂਲਾਂ ਤੋਂ 300 ਤੋਂ ਵੱਧ ਬੱਚਿਆਂ ਨੇ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਪਹੁੰਚ ਕੇ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, 4 ਣ 100 ਰੀਲੇਅ, ਜੈਵਲਿਨ ਥਰੋਅ, ਸ਼ਾਟਪੁੱਟ, ਗੋਲਾ ਸੁੱਟਣ, ਅੜਿਕਾ ਦੌੜ, ਲੰਮੀ ਛਾਲ ਅਤੇ ਤੀਹਰੀ ਛਾਲ ਖੇਡਾਂ ਵਿੱਚ ਵਿੱਚ ਹਿੱਸਾ ਲਿਆ।ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਲੜਕਿਆਂ ਨੇ 100 ਮੀਟਰ ਹਰਡਲਜ਼ 4ਣ100 ਰੀਲੇਅ, ਤੀਹਰੀ ਛਾਲ, 200 ਮੀਟਰ, ਵਿੱਚੋਂ ਸੋਨੇ ਦਾ ਤੇ 800 ਮੀਟਰ, ਲੰਮੀ ਛਾਲ, 100 ਮੀਟਰ ਹਰਡਲਜ਼ ਵਿੱਚੋਂ ਤੇ 1500 ਮੀਟਰ ਵਿੱਚੋਂ ਕਾਂਸੀ ਦੇ ਤਗਮੇ ਹਾਸਲ ਕੀਤੇ।ਲੜਕੀਆਂ ਵਿੱਚੋਂ 80 ਮੀਟਰ ਹਰਡਲਜ਼ ਵਿੱਚ ਚਾਂਦੀ ਤੇ ਕਾਂਸੀ ਦੇ ਤਗਮੇ ਹਾਸਲ ਕੀਤੇ ਤੇ ਤੀਹਰੀ ਛਾਲ ਵਿੱਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਅਥਲੈਟਿਕ ਮੀਟ ਵਿੱਚ ਓਵਰਆਲ ਟਰਾਫੀ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਲੜਕਿਆਂ ਨੇ ਜਿੱਤੀ।
ਇਸ ਮੌਕੇ ਸ੍ਰੀ ਸੰਨੀ ਸ਼ਰਮਾ ਵਾਈਸ ਪ੍ਰਧਾਨ ਮਿਊਸੀਪਲ ਕਮੇਟੀ ਜੰਡਿਆਲਾ ਗੁਰੂ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ ਅਤੇ ਸੁਖਵਿੰਦਰ ਸਿੰਘ ਪੀ.ਏ ਵਿਧਾਇਕ ਜੰਡਿਆਲਾ ਗੁਰੂੁ, ਸ. ਜਸਪਾਲ ਸਿੰਘ ਕੋਂਸਲਰ, ਸ. ਅਵਤਾਰ ਸਿੰਘ ਕੋਂਸਲਰ, ਸ. ਹਰਜਿੰਦਰ ਸਿੰਘ ਕੋਂਸਲਰ ਤੇ ਸ. ਰਣਬੀਰ ਸਿੰਘ ਖਾਸ ਮਹਿਮਾਨ ਵਜੋਂ ਸ਼ਾਮਲ ਹੋਏ।ਜੇਤੂ ਖਿਡਾਰੀਆਂ ਤੋਂ ਇਲਾਵਾ ਖੇਡਾਂ ਵਿਚ ਸ਼ਾਮਿਲ ਸਾਰੇ ਬੱਚਿਆ ਨੂੰ ਸਨਮਾਨਿਤ ਕਰਕੇ ਉਹਨਾ ਦੀ ਹੋਂਸਲਾ ਅਫਜਾਈ ਕੀਤੀ ਗਈ।
Punjab Post Daily Online Newspaper & Print Media