Wednesday, September 9, 2026

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਹੱਕ ਵਿਚ ਲਿਆ ਵੱਡਾ ਫੈਸਲਾ

ਮੰਤਰੀ ਅਨਿਲ ਜੋਸ਼ੀ ਦੀ ਯਤਨਾ ਸਦਕਾ ਮੁਲਾਜ਼ਮਾਂ ਨੂੰ ਮਿਲੀ ਵੱਡੀ ਰਾਹਤ

Anil Joshi

ਅੰਮ੍ਰਿਤਸਰ, 5 ਮਈ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ 17-04-15 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।ਜਿਸ ਮੁਤਾਬਿਕ ਡਰਾਇਵਰਾਂ ਅਤੇ ਦਰਜਾ ਚਾਰ ਦੀਆਂ ਅਸਾਮੀਆਂ ‘ਤੇ ਤੈਨਾਤ ਕਰਮਚਾਰੀਆਂ ਦੀ ਰਿਟਾਇਰਮੈਂਟ, ਅਸਤੀਫਾ/ਮੋਤ ਆਦਿ ਦੀ ਸਥਿਤੀ ਵਿਚ ਇਹ ਅਸਾਮੀਆਂ ਆਪਣੇ ਆਪ ਹੀ ਖਤਮ ਮੰਨੀਆਂ ਜਾਣੀਆਂ ਸਨ। ਇਸ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਮੁਲਾਜਿਮ ਜਥੇਬੰਦੀਆਂ ਵਲੋਂ ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੂੰ ਮੰਗ ਪੱਤਰ ਦਿੱਤਾ ਕਿ ਸਰਕਾਰ ਦੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਵਾਇਆ ਜਾਵੇ।

              ਸ਼੍ਰੀ ਅਨਿਲ ਜੋਸ਼ੀ ਨੇ ਇਸ ਮੁੱਦੇ ਨੂੰ ਸਰਕਾਰ ਦੇ ਪਧਰ ਸਬੰਧਿਤ ਵਿਭਾਗ ਨਾਲ ਚੁੱਕਿਆ। ਜਿਸ ਸਦਕਾ ਵਿੱਤ ਵਿਭਾਗ ਦੇ ਪੱਤਰ ਨੰਬਰ 222 ਮਿਤੀ 5-ਮਈ-15 ਅਨੁਸਾਰ ਨੋਟੀਫਿਕੇਸ਼ਨ ਰੱਦ ਕਰ ਦਿਤਾ ਗਿਆ ਹੈ।ਸ਼੍ਰੀ ਅਨਿਲ ਜੋਸ਼ੀ ਦੇ ਯਤਨਾਂ ਸਦਕਾ ਪੰਜਾਬ ਭਰ ਵਿਚ ਡਰਾਇਵਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਅਤੇ ਉਹਨਾਂ ਦੇ ਆਸ਼ਰਿਤਾ ਨੂੰ ਵੱਡੀ ਰਾਹਤ ਮਿਲੀ ਹੈ।ਪੰਜਾਬ ਦੀਆਂ ਵੱਖ-ਵੱਖ ਮੁਲਾਜਮ ਜਥੇਬੰਦੀਆਂ ਜਿਵੇ ਕਿ ਸਫਾਈ ਮਜਦੂਰ ਯੂਨੀਅਨ, ਨਗਰ ਨਿਗਮ ਵਰਕਰ ਯੁਨਿਅਨ, ਨਗਰ ਨਿਗਮ ਤਾਲਮੇਲ ਦਲ, ਨਗਰ ਨਿਗਮ ਵਰਕਰ ਯੂਨੀਅਨ, ਜਲ-ਸਪਲਾਈ ਟੇਕਨੀਕਲ ਯੂਨੀਅਨ, ਸੈਨੇਟਰੀ ਸੁਪਰਵਾਇਜ਼ਰ ਅਤੇ ਇੰਪਲਾਇਜ਼ ਯੂਨੀਅਨ ਨੇ ਸ਼੍ਰੀ ਅਨਿਲ ਜੋਸ਼ੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਯਤਨਾਂ ਸਦਕਾ ਮੁਲਾਜਿਮਾਂ ਨੂੰ ਭਾਰੀ ਰਾਹਤ ਮਿਲੀ ਹੈ ?

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply