
ਨਵੀਂ ਦਿੱਲੀ, 6 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ, ਕੌਮੀ ਅਤੇ ਸਮਾਜਿਕ ਕਾਰਜਾਂ ਲਈ ਕਮੇਟੀ ਪ੍ਰਬੰਧਕਾਂ ਦਾ ਸਨਮਾਨ ਸੁਰਿਆ ਨਗਰ, ਗਾਜਿਆਬਾਦ ਵਿਖੇ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗਾਜੀਆਬਾਦ ਦੀਆਂ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਸਮੂਹ ਕਾਰਜਾਂ ਤੋਂ ਜਾਣੂੰ ਕਰਵਾਇਆ। ਨੋਇਡਾ ਅਤੇ ਗਾਜੀਆਬਾਦ ਦੀਆਂ ਕਮੇਟੀਆਂ ਵੱਲੋਂ ਮਿਲ ਕੇ ਉਲੀਕੇ ਗਏ ਇਸ ਪ੍ਰੋਗਰਾਮ ਲਈ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਪੰਥਕ ਅਤੇ ਕੌਮੀ ਮਸਲਿਆਂ ਦੇ ਹਲ ਲਈ ਦਿੱਲੀ ਕਮੇਟੀ ਵੱਲੋਂ ਭੱਵਿਖ ਵਿੱਚ ਵੀ ਇਸੇ ਤਰ੍ਹਾਂ ਹੀ ਕਾਰਜ ਕਰਨ ਦਾ ਭਰੋਸਾ ਦਿੱਤਾ।
ਗੁਰਦੁਆਰਾ ਸੁਰਿਆ ਨਗਰ ਦੇ ਪ੍ਰਬੰਧਕ ਰਣਬੀਰ ਸਿੰਘ ਭਾਟੀਆ ਨੇ ਉਤਰਾਖੰਡ, ਕਸ਼ਮੀਰ ਅਤੇ ਨੇਪਾਲ ਵਿੱਚ ਆਈ ਕੁਦਰਤੀ ਕਰੋਪੀ ਦੌਰਾਨ ਦਿੱਲੀ ਕਮੇਟੀ ਵੱਲੋਂ ਸਮਾਜਿਕ ਸਰੋਕਾਰਾਂ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ ਸੇਵਾ ਨੂੰ ਬੇਮਿਸਾਲ ਦੱਸਿਆ। ਭਾਟੀਆ ਨੇ ਦਾਅਵਾ ਕੀਤਾ ਕਿ ਦਿੱਲੀ ਕਮੇਟੀ ਦੇ ਕਾਰਜਾਂ ਕਰਕੇ ਰਾਸ਼ਟ੍ਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਵਿੱਚ ਰਹਿੰਦੇ ਸਿੱਖਾਂ ਦਾ ਵੀ ਮਾਨ ਵਧਿਆ ਹੈ। ਅੱਜ ਜਦੋਂ ਸਾਡੇ ਮਿਤੱਰ ਅਤੇ ਪੜੋਸੀ ਦਿੱਲੀ ਕਮੇਟੀ ਦੇ ਸਮਾਜਿਕ ਕਾਰਜਾਂ ਨੂੰ ਵਧੀਆਂ ਦੱਸਦੇ ਹੋਏ ਸਿੱਖ ਫਲਸਫੇ ਦੀ ਤਾਰੀਫ ਕਰਦੇ ਨੇ ‘ਤੇ ਸਾਡਾ ਨਿਸ਼ਚਾ ਵੀ ਗੁਰੁ ਪ੍ਰਤੀ ਹੋਰ ਵੱਧ ਜਾਂਦਾ ਹੈ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ, ਮਨਮੋਹਨ ਸਿੰਘ ਅਤੇ ਜਤਿੰਦਰਪਾਲ ਸਿੰਘ ਗੋਲਡੀ ਦਾ ਵੀ ਸਨਮਾਨ ਕੀਤਾ ਗਿਆ।
Punjab Post Daily Online Newspaper & Print Media