Monday, September 14, 2026

ਹਲਕੇ ਦਾ ਸਰਵਪੱਖੀ ਵਿਕਾਸ ਕੈਰੋਂ ਪਰਿਵਾਰ ਦੀ ਦੇਣ – ਰਾਜੂ, ਰਾਜਾ

PPN0605201509

ਪੱਟੀ, 6 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੱਟੀ ਹਲਕੇ ਦਾ ਸਰਵਪੱਖੀ ਵਿਕਾਸ ਫੂਡ ਸਪਲਾਈ ਮੰਤਰੀ ਪੰਜਾਬ ਸਰਕਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਦੀ ਦੇਣ ਹੈ। ਕੈਰੋਂ ਪਰਿਵਾਰ ਦੀ ਅਗਵਾਈ ਹੇਠ ਪੱਟੀ ਸ਼ਹਿਰ ਦੇ ਨਾਲ ਨਾਲ ਪੂਰੇ ਹਲਕੇ ਅੰਦਰ ਪਕੀਆ ਸੜਕਾ, ਨਾਲੀਆ ਅਤੇ ਗਲੀਆ ਦਾ ਨਵੀਂਕਰਨ ਕੀਤਾ ਗਿਆ ਹੈ। ਜਿਸ ਨਾਲ ਹਰੇਕ ਨਾਗਰਿਕ ਖੁਸ਼ ਹੈ।ਇਹਨਾਂ ਸ਼ਬਦਾ ਦਾ ਭਗਵਾਨ ਵਾਲਮੀਕਿ ਸੰਗਠਨ ਸ੍ਰੌਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਰਾਜੂ ਅਤੇ ਜਨਰਲ ਸਕੱਤਰ ਰਾਜਾ ਪਿੱਪਲ ਮੁਹੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।ਉਨਾਂ ਕਿਹਾ ਕਿ ਪੱਟੀ ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਸੁਰਿੰਦਰ ਕੁਮਾਰ ਛਿੰਦਾ ਦੀ ਪ੍ਰਧਾਨਗੀ ਹੇਠ ਸ਼ਹਿਰ ਅੰਦਰ ਸਫਾਈ ਵਿਵਸਥਾ ਵਿੱਚ ਸੁਧਾਰ ਲਈ ਯੋਗ ਉਪਰਾਲਾ ਕਮੇਟੀ ਵੱਲੋ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਵੱਲੋ ਸ਼ਹਿਰ ਵਾਸੀਆ ਦੀ ਸਹੂਲਤ ਲਈ ਵਧੀਆ ਪਾਰਕਾ ਦਾ ਵਿਸਥਾਰ ਕੀਤਾ ਜਾਵੇਗਾ।ਉਨਾਂ ਕਿਹਾ ਕਿ ਪੱਟੀ ਸ਼ਹਿਰ ਦੇ ਵਾਸੀਆ ਦੀਆ ਸ਼ਿਕਾਇਤਾ ਦੇ ਨਿਵਾਰਨ ਲਈ 2 ਤੋ 3 ਦਿਨ ਦਾ ਸਮਾਂ ਰੱਖਿਆ ਗਿਆ ਹੈ।ਜਿਸ ਵਿਚ ਸ਼ਹਿਰ ਦੇ ਹਰ ਬਾਸ਼ੰਦੇ ਦੀ ਸ਼ਿਕਾਇਤ ਅਤੇ ਸੁਝਾਅ ਨਗਰ ਕੌਂਸਲ ਪ੍ਰਧਾਨ ਵੱਲੋਂ ਸੁਣੀ ਜਾਵੇਗੀ ਅਤੇ ਉਸਦਾ ਸਾਰਥਿਕ ਹੱਲ ਕੱਢਿਆ ਜਾਵੇਗਾ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply