
ਅੰਮ੍ਰਿਤਸਰ, 6 ਮਈ (ਗੁਰਚਰਨ ਸਿੰਘ) ਜਿਲ੍ਹਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਨੂੰ ਪੇਡਾ (ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ) ਦਾ ਚੇਅਰਮੈਨ ਬਨਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਅਕਾਲੀ ਦਲ ਦੇ ਵਾਰਡ ਨੰ: 42 ਤੋਂ ਪ੍ਰਧਾਨ ਦਵਿੰਦਰ ਸਿੰਘ ਮੰਗਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸz: ਸੁਖਬੀਰ ਸਿੰਘ ਬਾਦਲ ਨੇ ਸz: ਸੰਧੂ ਨੂੰ ਇਹ ਅਹੁੱਦਾ ਦੇ ਕੇ ਮਾਝੇ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਸz. ਸੰਧੁ ਨੇ ਜਿਲਾ ਪ੍ਰਧਾਨ ਵਜੋਂ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਅਕਾਲੀ ਜਥਾ ਸ਼ਹਿਰੀ ਨੂੰ ਵਾਰਡ ਪੱਧਰ ਤੱਕ ਮਜ਼ਬੂਤ ਕਰਕੇ ਪਾਰਟੀ ਦਾ ਅਧਾਰ ਵਧਾਇਆ ਹੈ।
Punjab Post Daily Online Newspaper & Print Media