ਲਟਕਦੇ ਮਸਲਿਆਂ ਬਾਰੇ ਗੁਰਵੇਲ ਸਿੰਘ ਬੱਲਪੁਰੀਆਂ ਵੱਲੋਂ ਚਰਚਾ
ਬਟਾਲਾ, 7 ਮਈ (ਨਰਿੰਦਰ ਬਰਨਾਲ) – ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਮੰਡਲ ਕਾਦੀਆਂ ਅਧੀਨ ਪੈਂਦੀ ਸਬ ਡਵੀਜ਼ਨ ਘੁਮਾਣ ਦੇ ਬਿਜਲੀ ਮੁਲਾਜ਼ਮਾਂ ਦੀ ਵਿਸ਼ਾਲ ਚੋਣ ਮੀਟਿੰਗ ਮੰਡਲ ਪ੍ਰਧਾਨ ਸਰਵਣ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਗੁਰਵੇਲ ਸਿੰਘ ਬੱਲਪੁਰੀਆਂ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਤੇ ਬਾਰਡਰ ਜ਼ੋਨ ਅੰਮਿਤਸਰ ਅਤੇ ਹੋਰ ਆਗੂ ਉਚੇਚੇ ਤੌਰ ‘ਤੇ ਸ਼ਾਮਲ ਹੋਏ ਮੁਲਾਜ਼ਮਾਂ ਦੇ ਲਟਕਦੇ ਮਸਲਿਆਂ ਦੇ ਹੱਲ ਲਈ ਵਿਚਾਰ-ਵਟਾਂਦਰਾ ਕੀਤਾ ਉਪਰੰਤ ਚੋਣ ਕਰਦਿਆਂ ਜਗਤਾਰ ਸਿੰਘ ਨੂੰ ਸਬ ਡਵੀਜ਼ਨ ਘੁਮਾਣ ਦਾ ਪ੍ਰਧਾਨ, ਬਲਜੀਤ ਸਿੰਘ ਨੂੰ ਖਜਾਨਚੀ, ਪ੍ਰਤਾਪ ਸਿੰਘ ਪ੍ਰੈੱਸ ਸਕੱਤਰ, ਨਰਿੰਦਰਪਾਲ ਸਿੰਘ, ਸੇਵਾ ਸਿੰਘ ਤੇ ਜਸਵੰਤ ਸਿੰਘ ਮੀਤ ਪ੍ਰਧਾਨ, ਰਬਘੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਅੰਮ੍ਰਿਤਪਾਲ ਸਿੰਘ ਪ੍ਰੈੱਸ ਸਕੱਤਰ ਚੁਣੇ ਗਏ। ਇਸ ਮੌਕੇ ਹਰਵੰਤ ਸਿੰਘ, ਕੰਵਲਜੀਤ ਸਿੰਘ, ਬਲਜਿੰਦਰ ਸਿੰਘ ਬਿੱਟੂ ਬਾਜਵਾ, ਯੂਨਿਸ ਮਸੀਹ, ਅਵਤਾਰ ਸਿੰਘ ਬੁੱਟਰ, ਕੁਲਵਿੰਦਰ ਸਿੰਘ, ਜਗਤਾਰ ਸਿੰਘ ਭੱਟੀਵਾਲ, ਲਖਬੀਰ ਸਿੰਘ, ਬਲਜੀਤ ਸਿੰਘ, ਪ੍ਰਤਾਪ ਸਿੰਘ, ਸਰਬਜੀਤ ਸਿੰਘ, ਗੁਰਦਿਆਲ ਸਿੰਘ ਆਦਿ ਆਗੂ ਹਾਜ਼ਰ ਸਨ।
Punjab Post Daily Online Newspaper & Print Media