Sunday, June 28, 2026

 ਆਈ.ਐਸ.ਓ ਵੱਲੋਂ ਬਾਪੂ ਤਰਲੋਕ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ

ਸਿੱਖ ਕੌਮ ਨੂੰ ਪਿਆ ਵੱਡਾ ਘਾਟਾ – ਕੰਵਰਬੀਰ ਸਿੰਘ

Kanwarbir Singh Gill

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ ਬਿਊਰੋ) – ਸਿੱਖ ਜਥੇਬੰਦੀ ਆਈ.ਐਸ.ਓ. ਵੱਲੋਂ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੂਬਾ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸ਼ਹੀਦੀ ਦਾ ਜ਼ਾਮ ਪੀਣ ਵਾਲੇ ਅਣਖੀਲੇ ਸੂਰਮੇ ਸ਼ਹੀਦ ਭਾਈ ਸਤਵੰਤ ਸਿੰਘ ਦੀ ਕੁਰਬਾਨੀ ਨੂੰ ਸਿੱਖ ਕੌਮ ਕਦੇ ਭੁੱਲਾ ਨਹੀਂ ਸਕਦੀ, ਕਿਉਂਕਿ ਛੋਟੀ ਉਮਰੇ ਕੌਮੀ ਦਰਦ ਨੂੰ ਪਹਿਚਾਨਣ ਦੀ ਇੱਕ ਜਿੰਦਾ ਮਿਸਾਲ ਭਾਈ ਸਤਵੰਤ ਸਿੰਘ ਸਨ।ਕੰਵਰਬੀਰ ਸਿੰਘ ਨੇ ਕਿਹਾ ਕਿ ਬਾਪੂ ਤਿਰਲੋਕ ਸਿੰਘ ਦੇ ਅੰਤਿਮ ਸਸਕਾਰ ਤੇ ਸਮੁੱਚੀ ਸਿੱਖ ਕੌਮ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕਰੇ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply