Saturday, September 26, 2026

ਭਾਰਤ ਵਿੱਚ ਰਾਸ਼ਟਰੀ ਪਿਆਰ ਦੀ ਭਾਵਨਾ ਨੂੰ ਸਰਗਰਮ ਕਰਨ ਵਾਲੀਆਂ ਸਰਗਰਮੀਆਂ ਦੀ ਘਾਟ- ਪ੍ਰਿੰ. ਤਰਸਿੱਕਾ

˜

ਖਜਾਲਾ, 10 ਮਈ (ਸਿਕੰਦਰ ਸਿੰਘ) – ਭਾਰਤ ਵਿੱਚ ਰਾਸ਼ਟਰੀ ਏਕਤਾ ਤੇ ਪਿਆਰ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹਰੇਕ ਰਾਜ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ ਤਾਂ ਕਿ ਰਾਸ਼ਟਰ ਅੰਦਰ ਖੇਤਰੀ ਭਾਵਨਾ ਦੀ ਥਾਂ ਕੌਮੀ ਭਾਵਨਾ ਦਾ ਜਿਆਦਾ ਪ੍ਰਸਾਰ ਹੋਵੇ ਪਰ ਦੁੱਖ ਦੀ ਗੱਲ ਅਜ਼ਾਦੀ ਦੇ 69 ਸਾਲਾਂ ਬਾਅਦ ਵੀ ਦੇਸ਼ ਅੰਦਰ ਖੇਤਰੀ ਭਾਵਨਾ ਦਾ ਜਿਆਦਾ ਪ੍ਰਸਾਰ ਰਿਹਾ ਤੇ ਰਾਸ਼ਟਰੀ ਭਾਵਨਾ ਪੱਛੜ ਗਈ ਨਜ਼ਰ ਆਉਾਂਦੀ ਹੋ ।ਦੇਸ਼ ਵਿੱਚ ਵਾਪਰਦੀਆਂ ਖੇਤਰੀ ਘਟਨਾਵਾਂ ਤੋ ਸਾਫ਼ ਸਪੱਸਟ ਹੋ ਜਾਂਦੀ ਹੈ ਕਿ ਦੇਸ਼ ਦੇ ਅੱਜ ਵੀ ਬਹੁਤੇ ਲੋਕਾਂ ਨੂੰ ਰਾਸ਼ਟਰ ਪ੍ਰਤੀ ਜ਼ਿਮੇਵਾਰੀ ਤੇ ਕਰਤੱਵਾਂ ਦੀ ਪੂਰੀ ਜਾਣਕਾਰੀ ਨਹੀਂ, ਇਸ ਦੀਆਂ ਦੋਸ਼ੀ ਸਾਡੀਆਂ ਕੁਝ ਖੇਤਰ ਤੇ ਸੂਬਾਂ ਸਰਕਾਰਾਂ ਹਨ ਜੋ ਆਪਣੇ ਸੱਤਾ ਦੀ ਖਾਤਰ ਖੇਤਰੀ ਭਾਵਨਾ ਨੂੰ ਬੜਾਵਾ ਦੇਣ ਤੱਕ ਸੀਮਿਤ ਰਹੀਆਂ ਤੇ ਅਨਪੜਤਾਂ ਤੇ ਬੇਰੋਜ਼ਗਾਰੀ ਨੂੰ ਉਤਸ਼ਾਹਿਤ ਕਰਦੀਆਂ ਰਹੀਆਂ।ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ।
ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਜੇਕਰ ਰਾਜ ਸਰਕਾਰਾਂ ਵੋਟਾਂ ਵਾਲੀ ਸਿਆਸਤ ਤਿਆਗ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਵਾਲੀ ਸਿਆਸਤ ਕਰਨ ਤਾਂ ਜੰਮੂ ਕਸ਼ਮੀਰ ਤੇ ਦੇਸ਼ ਦੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਭਾਰਤੀ ਲੋਕ ਆਪਸ ਵਿੱਚ ਨਾ ਲੜਣ ਕਿਉਂਕਿ ਖੇਤਰ ਦੇ ਲੋਕ ਵੀ ਭਾਰਤੀ ਹਨ ਤੇ ਸੁਰਿਖਿਆ ਬਲ ਵੀ ਸਾਡੇ ਵੀਰ।ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹਰੇਕ ਰਾਜ ਦੇ ਪੱਛੜੇ ਲੋਕਾਂ ਨੂੰ ਅੱਗੇ ਕਰਕੇ ਬਰਾਬਰਤਾ ਵਾਲੇ ਮੌਕੇ ਦੇਵੇ ਤੇ ਚੰਗੀ ਸਿੱਖਿਆ ਤੇ ਰੋਜ਼ਗਾਰ ਦੇ ਸਾਧਨ ਖੁਦ ਪੈਦਾ ਕਰੇ ਤੇ ਰਾਜ ਸਰਕਾਰ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦਿਆਂ ਰਾਸ਼ਟਰੀ ਪਿਆਰ ਦੀ ਭਾਵਨਾ ਵਧਾਉਣ ਵਾਲੀਆਂ ਸਰਗਰਮੀਆਂ ਨੂੰ ਵੀ ਤੇਜ ਕਰੇ ।

Check Also

2109 ਪੈਨਸ਼ਨਰਾਂ ਦੀ ਮੌਤ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਰਿਕਾਰਡ ਕੀਤਾ ਜਾਵੇਗਾ ਅਪਡੇਟ

ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਇੰਜ: ਸੁਰਿੰਦਰ ਕੁਮਾਰ ਬੈਂਸ ਵੰਡ ਬਾਰਡਰ ਜੋਨ ਅੰਮ੍ਰਿਤਸਰ ਵਲੋਂ …

Leave a Reply