Friday, September 25, 2026

ਜੋਸ਼ੀ ਨੇ ਪਾਰਕ ਦੇ ਉਦਘਾਟਨ ਉਪਰੰਤ ਵਾਰਡ ਦੇ ਬਾਕੀ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

PPN1005201503

ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 14 ਵਿਚ ਪਾਰਕ ਦਾ ਨੀਂਹ ਪੱਥਰ ਰਖਿਆ ਅਤੇ ਵੱਖ-ਵੱਖ ਵਿਭਾਗਾਂ ਦੇ ਅਫਸਰਾ ਨੂੰ ਨਾਲ ਲੈ ਕੇ ਵਾਰਡ ਦਾ ਦੋਰਾ ਕਰ ਕੇ ਵਿਕਾਸ ਕੰਮਾਂ ਦਾ ਜਾਇਜਾ ਲਿਆ।ਪਿਛਲੇ ਹਫਤੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਵਿਚ ਕਾਫੀ ਕਮੀਆਂ ਵੇਖੀਆਂ ਸਨ ਅਤੇ ਮੋਕੇ ਤੇ ਅਧਿਕਾਰੀਆਂ ਨੂੰ ਇਕ ਹਫਤੇ ਵਿੱਚ ਕੰਮਾਂ ਨੂੰ ਠੀਕ ਕਰਨ ਲਈ ਆਖਿਆ ਸੀ ।

              ਜੋਸ਼ੀ ਨੇ ਕਿਹਾ ਕਿ ਵਿਕੲਸ ਕੰਮਾਂ ਵਿੱਚ 90 ਫੀਸਦੀ ਸੁਧਾਰ ਹੋਇਆ ਹੈ। ਉਹਨਾਂ ਅਧਿਕਾਰੀਆਂ ਨੂੰ ਆਪਣੀ ਡਿਉਟੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਨ ਲਈ ਨਸੀਹਤ ਕਰਦਿਆਂ ਵਿਕਾਸ ਕੰਮਾਂ ਦੀ ਗਤੀ ਨੂੰ ਇਸੇ ਤਰ੍ਹਾਂ ਬਰਕਰਾਰ ਰਖਣ ਲਈ ਆਖਿਆ।ਇਸ ਮੋਕੇ ਤੇ ਵਾਰਡ ਇੰਚਾਰਜ ਡਾ. ਸੁਭਾਸ਼ ਪੱਪੂ, ਸੁਰਜੀਤ ਸਿੰਘ ਗੋਰਾਯਾ, ਜਤਿੰਦਰ ਸਿੰਘ, ਸੰਜੀਵ ਸ਼ਰਮਾ, ਰੂਪ ਲਾਲ, ਪਰਿਤੋਸ਼ ਮਿਸ਼੍ਰਾ ਪ੍ਰੇਮ ਪਹਲਵਾਨ, ਦਲਬੀਰ ਪੁਨ?ਦੀਰ, ਦੇਸ ਰਾਜ ਭਗਤ,ਅਮਨ ਹਾਂਡਾ, ਹਰਪਾਲ ਸਿੰਘ, ਰਮਨਪ੍ਰੀਤ ਸਿੰਘ ਗੋਰਾ ਆਦਿ ਮੋਜੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply